ਪੰਨਾ:ਪੰਥਕ ਪ੍ਰਵਾਨੇ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੧)

[ਹੀਰਾ ਕਢ ਕੇ ਦਿਖਾ ਦੇਣਾ]
ਲਖ ਵੇਦਨਾ ਮੁਗਲ ਦੇ ਆਤਮੇ ਦੀ,
ਲਗੇ ਕਹਿਣ ਸਤਿਗੁਰੂ ਮੇਹਰਬਾਨ ਪਿਆਰੇ।
ਲਵੋ ਕਢ ਹੀਰਾ ਵਿਚੋਂ ਬੁਕ ਭਰਕੇ,
ਹੋਕੇ ਖੜੇ ਹੋ ਕਾਹਨੂੰ ਹੈਰਾਨ ਪਿਆਰੇ।
ਭਰਿਆ ਬੁਕ ਜਾਂ ਪਾਣੀ ਚੋਂ ਪਾਤਸ਼ਾਹ ਨੇ,
ਕੌਤਕ ਇਕ ਡਿਠਾ ਆਲੀਸ਼ਾਨ ਪਿਆਰੇ।
ਵੈਸੇ ਹੀਰਿਆਂ ਦਾ ਗਿਆ ਬੁਕ ਭਰਿਆ,
ਆਵੇ ਸਮਝ ਨਾ ਕਰੇ ਪਹਿਚਾਨ ਪਿਆਰੇ।
ਦਾਤੇ ਕਿਹਾ ਦੂਜੇ ਵਿਚ ਸੁਟ ਦੇਵੋ,
ਲਵੋ ਆਪਣਾ ਕੱਢ, ਸੰਜਾਨ ਪਿਆਰੇ।
ਬਰਕਤ ਸਿੰਘ ਚਰਨਾਂ ਉਤੇ ਡਿਗ ਪਿਆ,
ਲਵੋ ਬਖਸ਼ ਹਾਂ ਮੂੜ ਨਾਦਾਨ ਪਿਆਰੇ।

-------


ਮਹਿਮਾਂ ਵੇਖ ਤ੍ਰਿਲੋਕੀ ਦੇ ਪਾਤਸ਼ਾਹ ਦੀ,
ਹੋਇਆ ਜ਼ਰਾ ਨਾਂ ਦੂਰ ਅਗਿਆਨ ਓਹਦਾ।
ਵੈਰੀ ਮਾਰ ਜਿਸਨੇ ਤਾਜ ਤਖਤ ਦਿਤਾ,
ਰਾਈ ਜਿੰਨਾ ਨਾਂ ਜਾਤਾ ਅਹਿਸਾਨ ਓਹਦਾ।
ਅਸਲ ਵਿਚ ਔਰੰਗੇ ਦੇ ਵਾਂਗਰਾ ਈ,
ਹਿਰਦਾ ਅੰਦਰੋਂ ਸੀ ਬੇਈਮਾਨ ਓਹਦਾ।
ਵਕਤ ਨਾਲ ਬਹਾਨਿਆਂ ਕਢ ਰਿਹਾ,
ਬੇਮੁਖ ਹੋ ਗਿਆ ਨਫਸ ਸ਼ੈਤਾਨ ਓਹਦਾ।
ਦਾਤੇ ਆਖਿਆ ਅਸੀਂ ਤਾਂ ਚਾਂਹਵਦੇ ਸਾਂ,