ਪੰਨਾ:ਪੰਥਕ ਪ੍ਰਵਾਨੇ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੫)

ਅਹਿਮਦ ਸ਼ਾਹ ਅਬਦਾਲੀ


ਅਹਿਮਦ ਸ਼ਾਹ ਅਬਦਾਲੀ ਦਾ ਪਹਿਲਾ ਹੱਲਾ ੧੮੦੪ ਵਿਚ
-ਤੇ ਕਾਰਨ-
ਦਿਲੀ ਹੋਈ ਢਿਲੀ ਸਿੰਘਾਂ ਨਾਲ ਲੜਕੇ,
ਐਪਰ ਪਾਪ ਨੇ ਪੈਰ ਫੈਲਾਏ ਬਹੁਤੇ।
ਮਨੀ ਸਿੰਘ ਤਾਰੂ ਸਿੰਘ ਜਹੇ ਧਰਮੀਆਂ ਦੇ,
ਕਾਜ਼ੀ ਕੁਤਿਆਂ ਨੇ ਮੋਛੇ ਪਾਏ ਬਹੁਤੇ।
ਕਿਤੇ ਸਿੰਘ ਫਿਰਦੇ ਕਿਤੇ ਮੁਗਲ ਫਿਰਦੇ,
ਦੁਖੀ ਲੋਕ ਹੋਕੇ ਕੁਰਲਾਏ ਬਹੁਤੇ।
ਜਾਨ ਹਿੰਦੂਆਂ ਦੀ ਆਈ ਮੌਤ ਦੇ ਮੂੰਹ,
ਹਥ ਗੁੰਡਿਆਂ, ਲੁਟ ਤੇ ਪਾਏ ਬਹੁਤੇ।
ਅਹਿਮਦ ਸ਼ਾਹ ਸੁਣਕੇ ਸੋਆਂ ਸਾਰੀਆਂ ਏਹ,
ਚੜਿਆ ਕਾਬਲੋਂ ਸੀ ਮਾਰੋ ਮਾਰ ਕਰਦਾ।
ਸਿੰਧ ਮਾਰ 'ਅਨੰਦ' ਲਾਹੌਰ ਵਲੇ,
ਪਿਆ ਉਲਟ ਉਹ ਅਤਿਆਚਾਰ ਕਰਦਾ।
[ਲਾਹੌਰ ਤੇ ਕਬਜ਼ਾ]
ਬਿਜੇ ਖਾਨ ਸੂਬੇ ਕਢ ਫੌਜ ਅਗੋਂ,
ਕੀਤੀ ਰੋਕ ਸੀ ਕੁਛ ਦੁਰਾਨੀਆਂ ਦੀ।
ਕਾਇਮ ਰਹਿ ਨਾਂ ਸਕੀ ਧੜੰਮ ਢਹਿ ਪਈ,
ਕੰਧ ਬਣੀ ਹੋਈ, ਬੇਈਮਾਨੀਆਂ ਦੀ।
ਖਾਕੇ, ਮਾਰ ਸੂਬਾ ਡਿਗ ਪਿਆ ਪੈਰੀਂ,
ਦਲੀ ਗਾਲ ਨਾਂ ਜ਼ਰਾ ਅਭਮਾਨੀਆਂ ਦੀ।