ਪੰਨਾ:ਪੰਥਕ ਪ੍ਰਵਾਨੇ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੭)

ਜੋੜ ਮੇਲਕੇ ਦਲ ਵਧਾਈ ਜਾਂਦੇ।
ਕਹਿੰਦੇ ਦਲੀਆ ਅਬਦਾਲੀ ਦਾ ਕੀਤਾ ਨਾ ਜੇ
ਮੰਨਣੀ ਕਿਸੇ ਨਾ ਧੌਂਸ ਪੰਜਾਬੀਆਂ ਦੀ।
ਜੜ ਸਦਾ ਦੇ ਵਾਸਤੇ ਬਰਕਤ ਸਿੰਘਾ,
ਪਟ ਸੁਟਨੀ ਅਸਾਂ ਖਰਾਬੀਆਂ ਦੀ।
[ਦਿਲੀ ਦੇ ਲਸ਼ਕਰ]
ਦਿਲੀ ਵਿਚ ਜਾਕੇ ਸੂਹੇ ਖਬਰ ਦਿਤੀ,
ਗਿਲਜੇ ਆਂਵਦੇ ਢੋਲ ਵਜਾਂਵਦੇ ਨੇ।
ਸਾੜ ਫੂਕ ਕੇ ਦੇਸ਼ ਵੈਰਾਨ ਕੀਤਾ,
ਮਾਲ ਲੁਟ ਕਾਬਲ ਨੂੰ ਪੁਚਾਂਵਦੇ ਨੇ।
ਤਖਤ ਲੈਣ ਨੂੰ ਦਿਲੀ ਦਾ ਆ ਰਹੇ ਨੇ,
ਧੂੜਾਂ ਧੰਮੀਆਂ ਤੇ ਖੌਰੂ ਪਾਂਵਦੇ ਨੇ।
ਉਹਨਾਂ ਸਾਹਮਣੇ ਕਰੇ ਨਾਂ ਅੱਖ ਕੋਈ,
ਕਿਤੇ ਸਿੰਘ ਭੀ ਨਜ਼ਰ ਨਾਂ ਆਂਵਦੇ ਨੇ।
ਲੁਟ ਮਾਰ ਲਾਹੌਰ ਦੀ ਕਰ ਚੰਗੀ,
ਕਬਜ਼ਾ ਸਿੰਧ ਦੇ ਵਿਚ ਜਮਾ ਆਏ।
ਬਰਕਤ ਸਿੰਘ ਮੰਨੀ ਈਨ ਸਾਰਿਆਂ ਨੇ,
ਤੇਗਾਂ ਸੂਤਕੇ ਉਹ ਜੇਹੜੇ ਦਾ ਆਏ।
[ਤਥਾ]
ਚੜੇ ਦਿਲੀਓ ਦਲ ਮੁਕਾਬਲੇ ਤੇ,
ਰਾਜਪੂਤ ਭੀ ਨਾਲ ਵੰਗਾਰ ਆਂਦੇ।
ਜੋਧ ਪੁਰ ਤੋਂ ਰਾਜੇ ਅਜੀਤ ਸਿੰਘ ਨੇ,
ਲਸ਼ਕਰ ਆਪਨੇ ਕਰ ਤਿਆਰ ਆਂਦੇ।