ਪੰਨਾ:ਪੰਥਕ ਪ੍ਰਵਾਨੇ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਚੜਿਆ ਮੀਰ ਮਨੂੰ ਬੀੜਾ ਜੰਗ ਦਾ ਚਾ,
ਹੋਰ ਨਾਲ ਚੁਣਵੇਂ ਸਰਦਾਰ ਆਂਦੇ।
ਬਰਕਤ ਸਿੰਘਾ ਸੁਣੀ ਰੱਬ ਖਾਲਸੇ ਦੀ,
ਵੈਰੀ ਵੈਰੀਆਂ ਲਈ ਕਰਤਾਰ ਆਂਦੇ।
ਝੰਡਾ ਕਢ ਇਸਲਾਮ ਦਾ ਮਾਰੇ ਨਾਹਰੇ,
ਸਰਹੰਦ ਨੇੜੇ ਪੁਜੇ ਆਨ ਭਾਈ।
ਮੂੰਹ ਮੋੜਨੇ ਲਈ ਦੁਰਾਨੀਆਂ ਦਾ,
ਬਹਿ ਗਏ ਪਰੇ ਬਣਕੇ ਮੁਸਲਮਾਨ ਭਾਈ।
[ਮੁਕਾਬਲਾ]
ਦੋਹਾਂ ਦਲਾਂ ਦਾ ਭੇੜ ਹੋ ਗਿਆ ਆਖਰ,
ਇਕ ਦੂਸਰੇ ਦੇ ਉਤੇ ਵਰਨ ਲਗੇ।
ਵਾਢ ਹੋਣ ਲਗੀ ਖੇਤਾਂ ਪਕਿਆਂ ਦੀ,
ਇਕ ਦੂਸਰੇ ਨੂੰ ਸਾਫ ਕਰਨ ਲਗੇ।
ਚੜੀ ਲੋਥ ਤੇ ਲੋਥ ਮੈਦਾਨ ਅੰਦਰ,
ਵਾਂਗ ਮੱਛੀਆਂ ਸੂਰਮੇ ਤਰਨ ਲਗੇ।
ਕੋਹਾਂ ਤੀਕ ਧਰਤੀ ਲਾਲੋ ਲਾਲ ਹੋਈ,
ਸਟਾਂ ਸਾਂਵੀਆਂ ਡਟਕੇ ਜਰਨ ਲਗੇ।
ਐਲੀ ਅਕਬਰ ਦੇ ਨਾਹਰੇ ਮਾਰ ਦੋਵੇਂ,
ਜੁਟੇ ਰਣ ਅੰਦਰ ਬੰਨ੍ਹ ਗਾਨਿਆਂ ਨੂੰ।
ਧੁੱਪ, ਪਾਲੇ, ਨਾਂ ਜ਼ਖਮਾਂ ਦਾ ਖੌਫ ਕੋਈ,
ਆਦਮ ਖਾਣੇ ਦੁਰਾਨੀ ਦੀਵਾਨਿਆਂ ਨੂੰ।
[ਤਥਾ]
ਹਿੱਕਾਂ ਵਾਂਗ ਪਹਾੜੀਆਂ ਡਾਹ ਗਿਲਜੇ,