ਪੰਨਾ:ਪੰਥਕ ਪ੍ਰਵਾਨੇ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯)


ਤੇਗ਼ਾਂ ਖਾਂਵਦੇ ਨੇ ਮੁਸਲਮਾਨਾਂ ਦੀਆਂ।
ਪਰ ਨਾਂ ਵਹਿਸ਼ੀਆਂ ਤਾਈਂ ਵਿਚਾਰ ਏਨੀ
ਵੰਡਾਂ ਹੁੰਦੀਆਂ ਕਿਵੇਂ ਮੈਦਾਨਾਂ ਦੀਆਂ।
ਓਧਰ ਰਖਕੇ ਸੀਸ ਹਥੇਲੀਆਂ ਤੇ,
ਕੁਮਕਾਂ ਸਭ ਰਜਪੂਤਾਂ ਜੁਵਾਨਾਂ ਦੀਆਂ।
ਨਾਹਰੇ ਦੇਵਾਂ ਦੇ ਮਾਰਕੇ ਰੋਹ ਅੰਦਰ,
ਸਫਾਂ ਦਿਤੀਆਂ ਚੀਰ ਹੈਵਾਨਾਂ ਦੀਆਂ।
ਏਧਰ ਵਿਚ ਕ੍ਰੋਧ ਦੇ ਆ ਗਿਲਜੇ,
ਵਾਰਾਂ ਕਰਨ ਲਗੇ [1]*ਕੁਹਕ ਬਾਨਾਂ' ਦੀਆਂ।
ਮੂੰਹ ਅਪਨੇ ਵਲ 'ਅਨੰਦ' ਕਰ ਲੈ,
ਮੱਤਾਂ ਮਾਰੀਆਂ ਗਈਆਂ ਸ਼ੈਤਾਨਾਂ ਦੀਆਂ।
ਲਾਈ ਅੱਗ ਜਾਂ ਗਿਲਜਿਆਂ ਤੋੜਿਆਂ ਨੂੰ,
ਹੋ ਗਏ ਅਪਨੇ ਉਤੇ ਹੀ ਵਾਰ ਅਪਨੇ।
ਅੱਗ ਲਗ ਗਈ ਵਿਚ ਮੈਦਾਨ ਇਕ ਦਮ,
ਸਾੜ ਫੂਕ ਘਤੇ ਸਰਦਾਰ ਅਪਨੇ।
ਕਰਬਲਾਟ ਮੱਚੀ ਵਿਚ ਗਿਲਜਿਆਂ ਦੇ,
ਰਹਿ ਗਏ ਦਿਲਾਂਦੇ ਵਿਚ ਬੁਖਾਰ ਅਪਨੇ।
ਪਾਪ ਪਾਪ ਨੂੰ ਮਾਰਦਾ ਬਰਕਤ ਸਿੰਘਾ,
ਹੋ ਗਏ ਜਾਨ ਦੇ ਵੈਰੀ ਹਥਿਆਰ ਅਪਨੇ।
ਸਾਰਾ ਛਡ ਸਾਮਾਨ ਮੈਦਾਨ ਅੰਦਰ,
ਮੂੰਹ ਵਲ ਲਾਹੌਰ ਦੇ ਮੋੜਿਆਂ ਨੇ।


  1. *ਏਹ ਬਾਨ ਲਾਹੌਰੋਂ ਗਿਲਜਿਆਂ ਨੂੰ ਮਿਲੇ ਜੋ ਬਰੂਦ ਦੇ ਬਲ ਅਗ ਨਾਲ ਚਲਦੇ ਸੀ।