ਪੰਨਾ:ਪੰਥਕ ਪ੍ਰਵਾਨੇ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੧)

ਅਗੇ ਵਹਿਸ਼ੀ ਗਿਲਜੇ ਜਾਂਦੇ,ਮਗਰ ਸਿੰਘਾਂ ਦਲ ਲਾਇਆ।
ਝਲਾਂ ਵਿਚੋਂ ਨਿਕਲ ਬਘੇਲੇ, ਪੈ ਗਏ ਧੂਹ ਤਲਵਾਰਾਂ।
ਘੇਰ ਘੇਰ ਕੇ ਗਿਲਜਿਆਂ ਤਾਈਂ, ਲਾਹੇ ਵਾਂਗ ਸਥਾਰਾਂ।
ਤੋਬਾ ਤੋਬਾ ਕੂਕਨ ਗਿਲਜੇ ਜੇ ਮੌਲਾ ਬਚ ਜਾਈਏ।
ਕਸਮ ਖੁਦਾ ਦੀ ਫੇਰ ਕਦੇ ਨਾ, ਦੇਸ਼ ਪੰਜਾਬੇ ਆਈਏ।
ਥੋੜਾ ਬਹੁਤਾ ਮਾਲ ਜੋ ਬਚਿਆ, ਖੋਹ ਸਿੰਘਾਂ ਨੇ ਲੀਤਾ।
ਬਿਨ ਪਾਣੀ ਮੂੰਹ-ਮੁਨੇ ਐਹਮਦ ਦਾ, ਘੋਨ ਮਘੋਨਾ ਕੀਤਾ।
ਨਸ ਗਿਆ ਪਰ ਅਹਿਮਦ ਆਪੀਂ,ਸਾਥੀ ਛਡ ਹਜ਼ਾਰਾਂ।
ਵਿਚ ਕਾਬਲ ਦੇ ਪਿਟਨੇ ਪੈ ਗਏ, ਰੰਡੀਆਂ ਹੋਈਆਂ ਨਾਰਾਂ।
ਪੁਤ ਜਿਨਾਂ ਮਾਵਾਂ ਦੇ ਲੁਟਾਂ, ਲੁਟ ਘਰੀਂ ਨਾਂ ਆਏ।
ਅਹਿਮਦ ਸ਼ਾਹ ਦੇ ਕਰਨ ਸਿਆਪੇ, ਅੱਲਾ ਜਦ ਗੁਵਾਏ।
ਵੀਰ ਜਿਨਾਂ ਭੈਣਾਂ ਦੇ ਬੀਬ, ਮਿਲੇ ਨਾਂ ਵਾਪਸ ਆਏ।
ਮਾਰ ਮਾਰ ਦੋਹੱਥੜਾ ਪਿਟਨ, ਰੱਬ ਨਿਸ਼ਾਨ ਮਿਟਾਏ।
ਏਧਰ ਸਿੰਘਾਂ ਵਿਚ ਪੰਜਾਬੇ, ਕੀਤੀ ਖੂਬ ਸਫਾਈ।
ਫੜ ਫੜਕੇ ਸਭ ਮੁਖਬਰ ਮਾਰੇ, ਦੌਲਤ ਬਹੁ ਹਥ ਆਈ।
ਕਰਨ ਸ਼ਕਾਇਤਾਂ ਸਿੰਘਾਂ ਉਤੇ, ਜੋ ਸ਼ਾਹੀ ਦਰਬਾਰੇ।
ਫੜ ਕੋਹੇ ਕੁਤੇ ਦੀ ਮੌਤੇ, ਚੁਗਲ-ਖੋਰ ਹਤਿਆਰੇ।
'ਸਾਹਿਬ ਰਾਏ' ਨੁਸ਼ਹਿਰੇ ਵਾਲਾ, ਤੇ 'ਰਾਮਾ ਰੰਧਾਵਾ'।
ਤੇ ਹਰ ਭਗਤ ਨਰਿੰਜਨੀ ਤਾਈਂ, ਦਿਤਾ ਨਕਦ ਝੜਾਵਾ।
ਫਾਜ਼ਲ ਐਹਮਦ, ਮੋਹਰੂ ਪੋਖਰ, ਵਾਂਗ ਦੁੰਬ ਫੜ ਚੀਰੇ।
ਸਾਰੀ ਉਮਰ ਰਹੇ ਮਰਵਾਉਂਦੇ, ਜੋ ਸਿੰਘ ਬੇ-ਤਕਸੀਰੇ।
ਮਨੀ ਸਿੰਘ, ਤਾਰੂ ਸਿੰਘ ਵਰਗੇ, ਕਿਰਤੀ ਸਾਧ ਪਿਆਰੇ।
ਫੜ ਮਰਵਾਏ ਏਹਨਾਂ ਦੁਸ਼ਟਾਂ, ਕਹਿਰ ਕਮਾਏ ਭਾਰੇ।