ਪੰਨਾ:ਪੰਥਕ ਪ੍ਰਵਾਨੇ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੮)

ਲਖਪਤ ਏਹ ਗਲ ਸੁਣਦਿਆਂ, ਹੋਕੇ ਲਾਲੋ ਲਾਲ।
ਸੂਬੇ ਦੇ ਦਰਬਾਰ ਵਿਚ, ਆਇਆ ਛੇਤੀ ਨਾਲ।
ਪਿਟਿਆ ਮਾਰ ਦੋ-ਹੱਥੜਾ, ਰੋ ਕੇ ਜ਼ਾਰੋ ਜ਼ਾਰ।
ਉੱਜੜ ਗਿਆ ਮੈਂ ਆਪ ਦੇ, ਹੁੰਦੇ ਹੋਏ ਸਰਕਾਰ।

{ਚੌਪਈ}


ਬਿਜੈ ਖਾਨ ਦੀ ਭਖੀ ਕਚਹਿਰੀ, ਬੈਠੇ ਮੁਖਬਰ ਪੇਂਡੂ ਸ਼ਹਿਰੀ।
ਜੋ ਮੁਢੋਂ ਸਿੰਘਾਂ ਦੇ ਵੈਰੀ, ਭਰ ਭਰ ਦੇਣ ਹਮੇਸ਼ਾਂ ਡੈਰੀ।
ਜਿਸਦੇ ਹਥ ਹਕੂਮਤ ਆਵੇ, ਹੋ ਬੋਲਾ ਕੰਨਾਂ ਤੋਂ ਜਾਵੇ।
ਨੈਣ ਹੁੰਦਿਆਂ ਹੋਵੇ ਅੰਨਾ,ਨਜ਼ਰ ਨ ਆਵੇ ਹੱਦ ਤੇ ਬੰਨ੍ਹਾ।
ਰਾਜ ਰਾਜਿਆਂ ਹੋਣ ਪਿਆਰੇ, ਭਾਈ ਹੁੰਦੇ ਦੁਪਰਆਰੇ।
ਲੁਟ ਲੁਟਕੇ ਢਿਡ ਅਪੁਨਾ ਭਰਦੇ,ਪ੍ਰਜਾ ਉਤੇ ਸਖਤੀਆਂ ਕਰਦੇ।
ਨਸ਼ੇ ਹਕੂਮਤ ਦੇ ਹਨ ਅੰਨੇ,ਜ਼ੁਲਮ ਕਰਨ ਹਾਕਮ ਮਨ ਮੰਨੇ।
ਪਿਟਦਾ ੨ ਲਖੂ ਆਯਾ, ਰਖ ਬਾਹਾਂ ਸਿਰ ਤੇ ਕੁਰਲਾਯਾ।
ਤੇਰੇ ਰਾਜ ਅੰਦਰ ਸਰਦਾਰਾ, ਮੁਲਕ ਲੁਟਿਆ ਸਿੰਘਾਂ ਸਾਰਾ।
ਮਾਰ ਦਿਤਾ ਹੈ ਜਸਪਤ ਭਾਈ,ਸ਼ਹਿਰ ਲੁਟਿਆ ਧਾਂਕ ਮਚਾਈ।
ਲੋਥਾਂ ਉਤੇ ਲੋਥਾਂ ਚੜੀਆਂ, ਸਾੜ ਮਹਿਲ ਕਰ ਦਿਤੇ ਮੜੀਆਂ।
ਹੈ ਮੇਰੀ ਕਿਸ ਕੰਮ ਦੀਵਾਨੀ, ਮਾਰੇ ਗਏ ਜਦ ਮੇਰੇ ਜਾਨੀ।
ਮੱਦਦ ਕੁਝ ਦੇਵੋ ਸਰਕਾਰ, ਮੈਂ ਸਿੰਘਾਂ ਦਾ ਕਰਾਂ ਸ਼ਿਕਾਰ।
ਕਹਿਣਾ ਨਾਂ ਖਤਰੀ ਦੀ ਬਿੰਦ, ਸਿੰਘ ਰਹੇ ਕੋਈ ਵਿਚ ਹਿੰਦ।
ਮਾਰ ਡਾਕੂਆਂ ਦੀ ਏਹ ਢਾਣੀ, ਕਸਮ ਰਾਮ ਦੀ ਰੋਟੀ ਖਾਣੀ।
ਖਤਰੀ ਨੇ ਏਹ ਪੰਥ ਚਲਾਯਾ, ਖਤਰੀ ਹਥੋਂ ਹੋਏ ਸਫਾਯਾ।
ਸਿੰਘ ਜੁੁਟੇ ਹੁਣ ਮੇਰੇ ਨਾਲ, ਅਤ ਹੋਈ ਨੇ ਆਇਆ ਕਾਲ।
ਮਾਰ ਲਿਆ ਹੈ ਜੇ ਅਜ ਮੈਨੂੰ, ਕਲ ਨੂੰ ਨਾਂ ਏਹ ਛਡਣ ਤੈਨੂੰ