ਪੰਨਾ:ਪੰਥਕ ਪ੍ਰਵਾਨੇ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੯)


ਘੜੀ ਪਲਕ ਦੀ ਖੇਡ ਲਾਹੌਰ, ਜੇ ਨਾਂ ਕਰੋ ਖਾਨ ਜੀ ਗੌਰ।
ਬਰਕਤ ਸਿੰਘ ਕਿਹਾ ਮੈਂ ਤੈਨੂੰ, ਵੈਰ ਭਰਾ ਦਾ ਲੈਦੇ ਮੈਨੂੰ।

[ਜੁਵਾਬ ਬਿਜੈ ਖਾਨ ਸੂਬਾ]


ਸੂਬਾ ਦੇ ਦਲੇਰੀ ਆਖਦਾ ਏ,
ਨਾਂ ਰੋ ਇਸਤਰਾਂ ਨੂੰ ਜ਼ਾਰੋ ਜ਼ਾਰ ਲਖਪਤ।
ਜਿੰਨੀ ਫੌਜ ਹੈ ਦਿਲੀ ਲਾਹੌਰ ਅੰਦਰ,
ਤੇਰੇ ਹੁਕਮ ਵਿਚ ਤਾ ਬਿਆਦਾਰ ਲਖਪਤ।
ਖਿਦਮਤ ਤੂੰ ਇਸਲਾਮ ਦੀ ਜਿਵੇਂ ਕੀਤੀ,
ਤਿਵੇਂ ਅਸੀਂ ਤੇਰੇ ਖਿਦਮਤਗਾਰ ਲਖਪਤ।
ਹਸ਼ਰ ਤੀਕਰਾਂ ਆਪ ਨੇ ਸਿਰੋਂ ਤੇਰਾ,
ਲਾਹ ਨਹੀਂ ਸਕਦੇ ਅਸੀਂ ਉਧਾਰ ਲਖਪਤ।
ਤੇਰੇ ਇਕ ਭਰਾਓ ਨੂੰ ਮਾਰਿਆ ਜੇ,
ਇਕ ਦੇ ਮਾਰੀਏ ਕਈ ਹਜ਼ਾਰ ਲਖਪਤ।
ਬਰਕਤ ਸਿੰਘ ਹੁਣ ਘੜੋ ਸਕੀਮ ਜੇਹੜੀ,
ਉਸਤੇ ਤੁਰਨ ਨੂੰ ਹੁਣੇ ਤਿਆਰ ਲਖਪਤ।

ਲਖੂ ਦੀ ਸਕੀਮ (ਕਬਿਤ)


ਆਖਦਾ ਏ ਲਖੂ ਮੇਰੀ ਸੁਣੋ ਏਹ ਸਕੀਮ ਸ਼ਾਹ ਜੀ,
ਜੱਗ ਉਤੋਂ ਖਾਲਸੇ ਦਾ ਨਾਮ ਹੀ ਮਿਟਾਇਆ ਜਾਵੇ।
ਕਾਹਨੂੰਵਾਨ ਵਿਚ ਕਠੇ ਹੋ ਗਏ ਨੇ ਤਮਾਮ ਸਿੰਘ,
ਉਸਤੇ ਚੁਫੇਰਿਓਂ ਹੀ ਹੱਲਾ ਕਰਵਾਇਆ ਜਾਵੇ।
ਵਡ ਵਡ ਜੰਗਲਾਂ ਨੂੰ ਫੂਕ ਦੇਈਏ ਅੱਗਾਂ ਲਾ ਲਾ,
ਬਾਗੀਆਂ ਦੇ ਕੋਲੋਂ ਕਿਤੇ ਸੀਸ ਨਾ ਛਪਾਇਆ ਜਾਵੇ।
ਮੇਰੀ ਹੀ ਕਮਾਨ ਵਿਚ ਦੇ ਦਿਓ ਜੁਵਾਨ ਲਖ,