ਪੰਨਾ:ਪੰਥਕ ਪ੍ਰਵਾਨੇ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੦)

ਵੇਖੋ ਕਿਵੇਂ ਕੀਤਾ ਇਸ ਕੌਮ ਦਾ ਸਫਾਇਆ ਜਾਵੇ।
ਚਾਹੜੀਏ ਪਹਾੜ ਵਲੇ ਕੁਟ ਕੁਟ ਸਾਰਿਆਂ ਨੂੰ,
ਰਾਜਿਆਂ ਨੂੰ ਦੂਤ ਘਲ ਅਗੋਂ ਲੜਵਾਇਆ ਜਾਵੇ।
ਅਗੇ ਰਾਜੇ ਪਿਛੇ ਅਸੀਂ ਘੇਰੇ ਚ 'ਅਨੰਦ' ਲੈਕੇ,
ਉੱਕਾ ਖੁਰਾ ਖੋਜ ਇਸ ਢੰਗ ਤੇ ਮੁਕਾਇਆ ਜਾਵੇ।

[ਸੂਬਾ]


ਏਹ ਸਕੀਮ ਸੁਣਕੇ ਸੂਬਾ ਖੁਸ਼ੀ ਹੋਇਆ,
ਕਹਿੰਦਾ ਜਿਸਤਰਾਂ ਤੇਰੀ ਰਜ਼ਾ ਜੀਵੇਂ।
ਫੌਜਾਂ ਖ਼ਿੰਡੀਆਂ ਪੁੰਡੀਆਂ ਘਲ ਕਾਸਦ,
ਲਵੋ ਝਬ ਲਾਹੌਰ ਬੁਲਵਾ ਜੀਵੇਂ।
ਇਕ ਵਾਰ ਪਲਾਂ ਤੀਕ ਟਿਲ ਲਾਵੋ,
ਲਥੇ ਨਿਤ ਦੀ ਗਲੋਂ ਬਲਾ ਜੀਵੇਂ।
ਤੂੰ ਹੈਂ ਬੜਾ ਢੰਗੀ ਦਾਨਾ ਅਕਲ ਵਾਲਾ,
ਛੇਤੀ ਨਾਲ ਏਹ ਕਰੀਂ ਉਪਾ ਜੀਵੇਂ।
ਨੱਕ ਦਮ ਕੀਤਾ ਸਾਡਾ ਸਿਖੜਿਆਂ ਨੇ,
ਦਿਨੇ ਰਾਤ ਅਰਾਮ ਨਹੀਂ ਕਰਨ ਦੇਂਦੇ।
ਏਹ ਨੀ ਗੜੇ ਜੋ ਬਦਲਾਂ ਬਿਨਾਂ ਡਿਗਨ,
ਬੂੰਦ ਪਾਣੀ ਦੀ ਇਕ ਨਾਂ ਵਰਨ ਦੇਂਦੇ।

[ਲੱਖੂ ਦੀ ਹੈਂਕੜ]


ਹੋਣੀ, ਹੋਣੀ ਸੀ ਜਿਵੇਂ ਸੋ ਹੋਈ ਪਿਛੇ,
ਪਰਲੋ ਤੀਕ ਅਗੋਂ ਯਾਦ ਕਰਨਗੇ ਸਿੰਘ।
ਸੁਤੇ ਨਾਗਾਂ ਨੂੰ ਛੇੜਿਆਂ ਖੈਰ ਕਿਥੇ,
ਮੌਤ ਕੁਤੇ ਦੀ ਵੇਖ ਲਈਂ ਮਰਨਗੇਂ ਸਿੰਘ।