ਪੰਨਾ:ਪੰਥਕ ਪ੍ਰਵਾਨੇ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)


ਦੁਨੀਆਂ ਕਹਿੰਦੀ ਏਹ ਕੌਮ ਬੇਖੌਫ ਡਾਹਢੀ,
ਅਗੋਂ ਬਚਿਆਂ ਕੋਲੋਂ ਵੀ ਡਰਨਗੇ ਸਿੰਘ।
ਇਕ ਵਾਰ ਤਾਂ ਨਦੀ ਵਗਾ ਦਿਆਂ ਮੈਂ,
ਜਿਸਦੀ ਕਾਂਗ ਨੂੰ ਕਦੇ ਨਾਂ ਤਰਨਗੇ ਸਿੰਘ।
ਲਖੂ ਹੁਣ ਭਖੂ ਏਹਨਾਂ ਖਾਜਿਆਂ ਨੂੰ,
ਰਖੂ ਕੋਈ ਨਾਂ ਜਸੂ ਦੇ ਖੂਨੀਆਂ ਨੂੰ।
ਅਮਨ ਜੱਗ ਤੇ ਕਾਇਮ 'ਅਨੰਦ' ਹੋਵੇ,
ਨਾਨੀ ਚੇਤੇ ਆ ਜਾਊ ਜਨੂਨੀਆਂ ਨੂੰ।
[ ਵਾਕ ਕਵੀ ]
ਲਖੂ ਵਿਚ ਹੰਕਾਰ ਹੋ ਗਿਆ ਅੰਨਾ,
ਜੋ ਨਾਂ ਹੋਣੀ ਸੀ ਗਲ ਸੁਣਾਈ ਗਈ।
ਕਿੰਝ ਮਿਟੂ ਏਹ ਕੌਮ ਪਰਵਾਨਿਆਂ ਦੀ,
ਔਰੰਗਜ਼ੇਬ ਤੋਂ ਜੋ ਨਾਂ ਮਿਟਾਈ ਗਈ।
ਏਹਦੀ ਨੀਂਹ ਅਕਾਲ ਨੇ ਆਪ ਰਖੀ,
ਜੋ ਪਤਾਲ ਦੇ ਤੀਕ ਪੁਚਾਈ ਗਈ।
ਸੀਮਿੰਟ, ਚੂਨੇ, ਗਾਰੇ, ਪਾਣੀ, ਦੀ ਥਾਂ,
ਚਰਬੀ ਰੱਤ ਮਾਸੂਮਾਂ ਦੀ ਲਾਈ ਗਈ।
ਪੋਸ਼ ਖਲ ਅਨਖੀਲੀ ਦੇ ਚੜੇ ਹੋਏ ਨੇ,
ਏਹਦੇ ਅੰਬਰੀਂ ਝੁਲਦੇ ਝੰਡਿਆਂ ਤੇ।
ਕਿਲੇ ਕੋਟਾਂ ਦਾ ਮਾਨ 'ਅਨੰਦ' ਨਾਹੀਂ,
ਏਹਦਾ ਮਾਨ ਏ ਤੇਗਾਂ ਤੇ ਖੰਡਿਆਂ ਤੇ।
[ਤਥਾ]
ਕਰੇ ਰਖਿਆ ਆਪ ਅਕਾਲ ਏਹਦੀ,