ਪੰਨਾ:ਪੰਥਕ ਪ੍ਰਵਾਨੇ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)


ਹਨੇ ਹਨੇ ਤੇ ਅਜ ਸਰਦਾਰੀਆਂ ਜੋ,
ਸਭੇ ਉਹਨਾਂ ਦੀਆਂ ਮੇਹਰਬਾਨੀਆਂ ਨੇ।
ਪਰਵਾਨਿਆਂ ਵਾਗ 'ਅਨੰਦ' ਜਿਨਾਂ,
ਸਦਕੇ ਕੀਤੀਆਂ ਲੱਖਾਂ ਜਵਾਨੀਆਂ ਨੇ।
ਜੰਮੇ ਪਲੇ ਨੇ ਜੋ ਤੇਗਾਂ ਦੀ ਛਾਉਂ ਥਲੇ,
ਸੌਂਦੇ ਸਦਾ ਰਹੇ ਤੀਰਾਂ ਦੀ ਸੇਜ ਉੱਤੇ
ਕਾਲ ਆਪਨਾ ਰੋਹਬ ਨਾ ਪਾ ਸਕਿਆ,
ਬਾਜਾਂ ਵਾਲੇ ਦੇ ਸ਼ੇਰਾਂ ਦੇ ਤੇਜ ਉੱਤੇ।
[ਤਥਾ]
ਗੁੜਤੀ ਖੰਡਿਆਂ ਦੀ ਪੀਕੇ ਸਿੰਘ ਸੂਰੇ,
ਰਹਿੰਦੇ ਨੰਗ ਧੜੰਗ ਭੀ ਬੁਕਦੇ ਸਨ।
ਏਹਨਾਂ ਬੀਰਾਂ ਦੇ ਤੇਜ ਪਰਤਾਪ ਨੂੰ ਤਕ,
ਅਟਕ ਜਹੇ ਦਰਿਆਉ ਭੀ ਰੁਕਦੇ ਸਨ।
ਤੀੜੀ ਵੇਖਕੇ ਸਿੰਘਾਂ ਦੇ ਸੀਨਿਆਂ ਤੇ,
ਸਾਹ ਕਾਬਲ ਕੰਧਾਰ ਦੇ ਸੁਕਦੇ ਸਨ।
ਕਲਗੀਧਰ ਦੇ ਮਰਦਾਂ ਦੇ ਸਾਹਮਣੇ ਆ,
ਕਾਲ ਜਹੇ ਬਲਵਾਨ ਭੀ ਝੁਕਦੇ ਸਨ।
ਜਿਥੇ ਖੂਨ ਡੁਲਿਆ ਏਹਨਾਂ ਅੱਖੀਆਂ ਦਾ,
ਉਥੇ ਝੁਲਿਆ ਨਵਾਂ ਤੁਫਾਨ ਬਣਕੇ।
ਬਣਿਆ ਕਾਲ 'ਅਨੰਦ' ਜੀ ਵੈਰੀਆਂ ਦਾ,
'ਮਾਧੋ' ਮਿਟੀ ਦਾ 'ਬੰਦਾ' ਬਲਵਾਨ ਬਣਕੇ।
[ਤਥਾ]
ਲੰਗਰ ਖਾਣ ਨੂੰ ਨਾ, ਮੰਦਰ ਰਹਿਣ ਨੂੰ ਨਾਂ,