ਪੰਨਾ:ਪੰਥਕ ਪ੍ਰਵਾਨੇ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੫)

ਚੈਨ ਲੈਣ ਦੇਂਦੇ ਬਾਰਾਂ ਮਾਸ ਨਾਹੀਂ।
ਜਦੋਂ ਤੀਕ ਨਾ ਕੌਮ ਏਹ ਖਤਮ ਹੋਵੇ,
ਤਦ ਤਕ ਆਵਣਾ ਸੁਖ ਦਾ ਸਾਸ ਨਾਹੀਂ।
ਬਿਨਾਂ ਸਦਿਆਂ ਬਣ ਖੜਪੈਂਚ ਆਏ,
ਕੀਹ ਲੋੜ ਸਫਾਰਸ਼ਾਂ ਪਾਨ ਦੀ ਏ।
ਬਰਕਤ ਸਿੰਘ ਆਏ ਵੈਰੀ ਹਥ ਅੰਦਰ,
ਏਥੋਂ ਖੈਰ ਨਾ ਇਕ ਵੀ ਜਾਨ ਦੀ ਏ।
[ਤਥਾ]
ਮੈਂ ਨਹੀਂ ਜਾਣਦਾ ਰਹਿਮ ਬਲਾ ਕੀਹ ਏ,
ਘੁਟਾਂ ਵੈਰੀ ਦੀ ਸੰਘੀ ਜਿਉਂ ਘੁਟੀ ਜਾਂਦੀ।
ਕਰਨਾ ਵੈਰੀ ਤੇ ਤ੍ਰਾਸ ਨਹੀਂ ਅਕਲਮੰਦੀ,
ਤਕਦੀਰ ਹੋਵੇ ਜਦੋਂ ਫੁਟੀ ਜਾਂਦੀ।
ਵੇਲਾ ਰਾਵਣ ਜੇ ਹਥੋਂ ਗੁਵਾਂਵਦਾ ਨਾ,
ਲੰਕਾ ਸੋਨੇ ਦੀ ਕਦੇ ਨਾਂ ਲੁਟੀ ਜਾਂਦੀ।
ਉਸਤਾਦ ਮੇਰੇ ਦਸਿਆ ਦੁਸ਼ਮਨਾਂ ਦੀ,
ਮੁੰਜ ਕੁਟੀਏ ਜਿਸਤਰਾਂ ਕੁਟੀ ਜਾਂਦੀ।
ਦਿਨ ਅਜ ਸੋਮਾਵਤੀ ਮਸਿਆ ਦਾ,
ਖੂਨ ਸਿੰਘਾਂ ਦੇ ਨਾਲ ਇਸ਼ਨਾਨ ਕਰਨਾ।
ਵੈਰੀ ਮਾਰ ਭਰਾਓ ਦਾ ਲਵਾਂ ਬਦਲਾ,
ਮੈਂ 'ਅਨੰਦ' ਅਜ ਇਹੋ ਹੀ ਦਾਨ ਕਰਨਾ।
(ਤਥਾ)
ਤਰਲੇ ਵਾਸਤੇ ਰਹੇ ਸਭ ਪੈਂਚ ਪਾਂਦੇ,
ਪੱਥਰ ਦਿਲ ਤੇ ਅਸਰ ਨਾਂ ਪਾਇਆ ਗਿਆ।