ਪੰਨਾ:ਪੰਥਕ ਪ੍ਰਵਾਨੇ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੭)

(ਲੱਖੂ ਦੀ ਤਿਆਰੀ ਸਿੰਘ ਮਾਰਨ ਲਈ)
ਟੋਲੇ ਸੱਯਦਾ ਦਾਂ ਕਾਜ਼ੀਆਂ ਵਾਹਜ਼ੀਆਂ ਦੇ,
ਲੱਖੂ ਕਢ ਦਿਤੇ ਥਾਉਂ ਥਾਈਂ ਸਾਰੇ।
ਨਾਲ ਕਾਫਰਾਂ ਅੰਤ ਦਾ ਜੰਗ ਹੋਣਾ,
ਗਾਨੇ ਬੰਨ ਪੁਜੋ ਚਾਈਂ ਚਾਈਂ ਸਾਰੇ।
ਖੁਲਾ ਹੁਕਮ ਦੇ ਕੇ ਪਿੰਡਾਂ ਵਾਲਿਆਂ ਨੂੰ,
ਮਰਵਾਉਣ ਲਗੇ ਸਿੰਘਾਂ ਤਾਈਂ ਸਾਰੇ।
ਭਾਰਤ ਅਤੇ ਪੰਜਾਬ ਵਿਚ ਬਰਕਤ ਸਿੰਘਾ
ਪਈਆਂ ਸਿੰਘਾਂ ਤੇ ਟੁਟ ਬਲਾਈਂ ਸਾਰੇ।
ਝੰਡਾ ਜੰਗ ਦਾ ਗੱਡ ਲਾਹੌਰ ਅੰਦਰ,
ਬੇ-ਸ਼ੁਮਾਰ ਜੁਵਾਨ ਤਿਆਰ ਕੀਤੇ।
ਬਣਿਆਂ ਸਭ ਤੇ ਲਖੂੂ ਕਮਾਨ ਅਫਸਰ,
ਤਕਸੀਮ ਖੁਲੇ ਹਥਿਆਰ ਕੀਤੇ
(ਸਿੰਘਾਂ ਦੀਆਂ ਜੰਗੀ ਤਿਆਰੀਆਂ)- ਦੁਵੱਯਾ
ਏਹ ਲੱਖੂ ਦੀਆਂ ਕੁਲ ਸਕੀਮਾਂ,ਸੁਣੀਆਂ ਸਿੰਘ ਸ੍ਰਦਾਰਾਂ।
ਕਾਹਨੂੰਵਾਨ ਵਲੇ ਉੱਠ ਦੌੜੇ, ਸਾਨੀਂ ਲਾ ਤਲਵਾਰਾਂ।
ਛਡ ਲਾਲਸਾ ਬਾਲ ਬਚੇ ਦੀ, ਕਫਨ ਸਿਰਾਂ ਤੇ ਵਲਕੇ।
ਏਸੇ ਕੋਟ ਕਿਲੇ ਦੇ ਅੰਦਰ, ਕਠੇ ਹੋ ਗਏ ਰਲਕੇ।
ਕੌਮ ਅਜੀਬ ਸਿੰਘਾਂ ਦੀ ਵੇਖੋ, ਗੁਰ-ਦਸ਼ਮੇਸ਼ ਬਨਾਈ।
ਔਖੇ ਵੇਲੇ ਕਠੇ ਹੁੰਦੇ, ਸੁਖਾਂ ਵਿਚ ਜੁਦਾਈ।
ਭੀੜ ਪਵੇ ਤਾਂ ਛਡ ਈਰਖਾ, ਭਜ ਭਜਕੇ ਗਲ ਮਿਲਦੇ।
ਇਕ ਦੂਜੇ ਥਾਂ ਖੂਨ ਚੁਵਾਵਣ, ਬਣਕੇ ਮਹਿਰਮ ਦਿਲਦੇ।
ਤਾਹੀਂ ਏਹ ਗਲ ਦੁਨੀਆਂ ਕਹਿੰਦੀ,ਸਿੰਘ ਗੁਰਾਂ ਦੇ ਚੱਠੇ।