ਪੰਨਾ:ਪੰਥਕ ਪ੍ਰਵਾਨੇ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੯)


ਬੋਲਣ ਐਲੀ ਐਲੀ, ਤੇਗਾਂ ਸੂਤੀਆਂ।
ਵਢਣ ਪੱਕੀ ਪੈਲੀ, ਚਲੇ ਜਟ ਜਿਉਂ।
ਸਭ ਚੁਣਵੇਂ ਸਰਦਾਰ, ਤੁਰ ਪਏ ਦੇਸ਼ ਦੇ।
ਆਪ ਲਖੂ ਬਦਕਾਰ, ਬਣਿਆ ਫੌਜ ਦਾ।
ਨਾਲ ਪਹਾੜੀ ਰਾਜੇ, ਵੈਰੀ ਪੰਥ ਦੇ।
ਵਜਦੇ ਜਾਂਦੇ ਵਾਜੇ ਚੜੀ ਜਨੇਤ ਜਿਉਂ।
ਰਫਲਾਂ ਖੰਜਰ ਭਾਲੇ, ਤੋਪਾਂ ਰੈਹਕਲੇ।
ਜੀਕਣ ਪਰਬਤ ਕਾਲੇ, ਰਾਕਸ਼ ਕਾਬਲੀ।
ਸੂਰਜੋ ਜਿਵੇਂ ਜਠੇਰੇ, ਖੰਜਰ ਚਮਕਦੇ।
ਲਖੋਂ ਭੀਥ ਵਧੇਰੇ, ਹੋ ਗਈ ਫੌਜ ਦੀ।
ਭਰ ਭਰ ਲਦੇ ਗਡੇ, ਨਾਲੇ ਅੰਨ ਦੇ।
ਹਾਥੀ ਮੋਹਰੇ ਕਡੇ, ਲਖੂ ਆਪਣੇ।
ਪਿਛੇ ਸਾਰਾ ਦਲ, ਤੁਰਿਆ ਘਟਾਂ ਜਿਉਂ।
ਅੰਮ੍ਰਤਸਰ ਦੇ ਵਲ, ਮਥਾ ਧਰ ਲਿਆ।
ਰਾਹ ਵਿਚ ਜਾਂਦੇ ਧਾੜਾ, ਗੁੰਡੇ ਮਾਰਦੇ।
ਘਰ ਘਰ ਪਿਆ ਉਜਾੜਾ, ਸਾਰੇ ਦੇਸ਼ ਵਿਚ।
ਜੋ ਵੀ ਸਿਖ ਗਰਾਮ, ਰਾਹ ਵਿਚ ਆ ਗਿਆ।
ਦਿਤਾ ਫੂਕ ਤਮਾਮ, ਲੁਟ ਉਜਾੜਕੇ।
ਰਹੀ ਨਾ ਕੋਈ ਰੋਕ, ਪਾਪ ਕਮਾਣ ਦੀ।
ਭੂਹੇ ਹੋ ਗਏ ਲੋਕ, ਹਲਕੇ ਸਗ ਜਿਉਂ।
ਬਰਕਤ ਸਿੰਘ ਤੁਫਾਨ, ਲਾਹੌਰੋਂ ਤੁਰਪਿਆ।
ਗਲਾਂ ਕਰੇ ਜਹਾਨ, ਕੰਨੀ ਹੱਥ ਰੱਖ।