ਪੰਨਾ:ਪੰਥਕ ਪ੍ਰਵਾਨੇ.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)


ਵਾਸਾ ਕਿਕਰਾਂ ਕੰਡਿਆਂ ਝਾੜੀਆਂ ਦਾ।
ਸਾਗ, ਪਾਤ, ਪੇਂਜੂ ਡੇਲੇ, ਬੇਰ, ਖਾਕੇ,
ਮਾਨ ਤੋੜਦੇ ਵਡੇ ਅਨਾੜੀਆਂ ਦਾ
ਸੁਣਕੇ ਟਾਪ ਏਹਨਾਂ ਦਿਆਂ ਘੋੜਿਆਂ ਦੀ,
ਸੀਨਾ ਜਾਂਵਦਾ ਕੰਬ ਪਹਾੜੀਆਂ ਦਾ।
ਆਪਣਾ ਕੀਮਾਂ ਕਰਵਾਵਨਾ ਪਿਆ ਭਾਵੇਂ,
ਅਦਬ ਰਖਿਆ ਕੇਸਾਂ ਤੇ ਦਾੜੀਆਂ ਦਾ।
ਝੁਲੇ ਸਬਰ ਦਾ ਐਸਾ ਤੁਫਾਨ ਬਣਕੇ,
ਮੁਢੋਂ ਜ਼ਲਮ ਵਾਲਾ ਬੂਟਾ ਪੁਟ ਦਿਤਾ।
ਸਦੀਆਂ ਤੀਕ 'ਅਨੰਦ' ਜੀ ਨਿਕਲਿਆ ਨਾਂ,
ਖਾਰੇ ਸ਼ੌਹ ਵਿਚ ਸਦਾ ਲਈ ਸੁਟ ਦਿਤਾ।

ਵਡੇ ਸਾਹਿਬਜ਼ਾਦੇ


[ਪਉੜੀ]


ਵਿਚ ਗੜੀ ਚਮਕੌਰ ਦੇ, ਰਹੇ ਖੜਕ ਦੁਧਾਰੇ।
ਦਸ ਲਖ ਪਾਜ਼ੀ ਟੁੱਟ ਪਏ, ਸਿੰਘ ਚਾਲੀ ਸਾਰੇ।
ਤੰਦੀ ਚਾਹੜ ਸਪੋਲੀਏ, ਦਸ਼ਮੇਸ਼ ਪਿਆਰੇ।
ਮਾਰਨ ਰੋਹ ਵਿਚ ਗੜੀ ਤੋਂ, ਲਾਹ ਜਾਨ ਸਥਾਰੇ।
ਸੁਟਨ ਹਿਕਾਂ ਪਾੜਕੇ, ਜ਼ੋਰਾਵਰ ਭਾਰੇ।
ਪਾਣੀ ਪਾਣੀ, ਕੂਕਦੇ, ਮਾਵਾਂ ਦੇ ਤਾਰੇ।
ਤੀਰਾਂ ਸਾਹਵੇਂ ਹੋਣ ਦਾ, ਬਲ ਮੌਤ ਨਾਂ ਧਾਰੇ।
ਜੋ ਅੜਿਆ ਸੋ ਝੜ ਗਿਆ, ਚੜ ਕਾਲ ਹੁਲਾਰੇ।

———