ਪੰਨਾ:ਪੰਥਕ ਪ੍ਰਵਾਨੇ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੨)


ਉਹਦੀ ਜੀਭ ਨੂੰ ਖਿਚ ਕਢਾਵਨਾਂ ਜੇ।
ਗੁੜ, ਆਖੀਏ ਮੂੰਹੋਂ ਗੁਰ ਨਿਕਲ ਜਾਵੇ,
ਆਖ ਗੁੜ ਨੂੰ ਰੋੜੀ ਬੁਲਾਵਨਾਂ ਜੇ।'
ਥਾਂ ਥਾਂ ਛਾਪਕੇ ਵੰਡ ਐਲਾਨ ਦਿਤੇ,
ਖਬਰਦਾਰ ਰਹਿਣਾ ਕੁਲ ਜਾਇਉ ਨਾਂ।
ਬਰਕਤ ਸਿੰਘ ਲਾਕੇ ਨੇਹੁੰ ਨਾਲ ਸਿੰਘਾਂ,
ਕਿਤੇ ਆਪਣੀ ਜਦ ਮਰਵਾਇਉ ਨਾਂ।
(ਤੁਰਕੀ ਦਲ ਨੇ ਛੰਭ ਨੇੜੇ ਕੈਂਪ ਉਤਾਰਨਾ)
ਪਉੜੀ
ਪੁਜੇ ਨੇੜੇ ਛੰਭ ਦੇ, ਤੁਰਕੀ ਦਲ ਭਾਰੇ।
ਸੂਰਜ ਡਰਦਾ ਲੁਕਿਆ, ਜਦ ਕੰਪ ਉਤਾਰੇ।
ਰਜ ਸ਼ਰਾਬਾਂ ਪੀਤੀਆਂ, ਰਸਤੇ ਦੇ ਮਾਰੇ।
ਰੰਗ ਰਾਗ ਵਿਚ ਰੁਝ ਗਏ,ਸਭ ਖੌਫ ਵਸਾਰੇ।
ਸਿੰਘ ਆਟੇ ਵਿਚ ਲੂਣ ਨੇ,ਪਏ ਆਖਣ ਸਾਰੇ।
ਰਾਤ ਹਨੇਰੀ ਗਜ਼ਬ ਦੀ, ਤਕ ਹਸਨ ਤਾਰੇ।
ਖਾਣੇ ਖਾਕੇ ਸੌਂ ਗਏ, ਮਾਵਾਂ ਦੇ ਪਿਆਰੇ।
ਮਤਾਂ ਔਣ ਕੁਵੱਲੀਆਂ,ਜਦ ਕਿਸਮਤ ਹਾਰੇ।
[ਤਥਾ]
ਮੂਜ਼ੀ ਖੌਫ ਵਸਾਰਕੇ, ਵਿਚ ਕੰਪਾਂ ਸੁਤੇ।
ਚੜੀ ਖੁਮਾਰੀ ਪੰਧ ਦੀ, ਨੀਂਦਰ ਵਿਚ ਗੁਤੇ।
ਡਿਗਾ ਕੋਈ ਬੇਹੋਸ਼ ਹੋ, ਕੋਈ ਪੀ ਪੀ ਬੁਤੇ।
ਥਕੇ ਟੁਟੇ ਰਾਹ ਦੇ, ਹੋਣੀ ਨੇ ਮੁਤੇ।
ਸੁਪਨੇ ਵਿਚ ਬੜਾਂਵਦੇ, ਜਿਉਂ ਚੌਂਕਨ ਕੁਤੇ।