ਪੰਨਾ:ਪੰਥਕ ਪ੍ਰਵਾਨੇ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੬)


ਆਪਾ ਵਾਰ ਮੋਇਆਂ ਨੂੰ ਬਚਾਕੇ ਸਿੰਘ ਸੂਰਮੇ।
(ਲਖੂ ਨੇ ਝਲ ਨੂੰ ਅੱਗ ਲਗਵਾ ਦੇਣੀ)
ਬੈਂਤ
ਕਮੀ ਜਟ ਕਠੇ ਕਰ ਦੇਸ਼ ਵਿਚੋਂ,
ਝਲ ਵਢਣੇ ਵਾਸਤੇ ਲਾਏ ਲਖੂ।
ਚੌਹਾਂ ਪਾਸਿਆਂ ਵਲ ਖਾਲਾਰ ਫੌਜਾਂ,
ਘੇਰਾ ਛੰਭ ਤਾਈਂ ਲਿਆ ਪਾਏ ਲਖੂ।
ਭਜ ਇਕ ਵੀ ਸਿੰਘ ਨਾ ਨਿਕਲ ਸਕੇ,
ਕੀਤਾ ਹੁਕਮ ਡੌਂਡੀ ਪਿਟਵਾਏ ਲਖੂ।
ਇਕੋ ਵਾਰ ਚੁਫੇਰਿਓਂ ਝਲ ਤਾਈਂ,
ਅਗ ਫੌਜੀਆਂ ਕੋਲੋਂ ਲੁਆਏ ਲਖੂ।
ਤੋਪਾਂ ਵਿਚ ਗੋਲੇ ਤੇ ਬਰੂਦ ਭਰ ਭਰ,
ਮੀਂਹ ਵਾਂਗਰਾਂ ਉਤੋਂ ਸੁਟਾਏ ਲਖੂ।
ਬਰਕਤ ਸਿੰਘ ਅਕਾਲ ਦੀ ਆਸ ਇਕੋ,
ਕਜ਼ੀਏ ਕੈਹਰ ਦੇ ਸਿੰਘਾਂ ਨੂੰ ਪਾਏ ਲਖੂ।
( ਤਥਾ)
ਗੜੇ ਵਾਂਗਰਾਂ ਸੀਸ ਤੋਂ ਪੈਣ ਗੋਲੇ,
ਲਗੀ ਅਗ ਚੁਪਾਸਿਓਂ ਕੈਹਰ ਵਾਲੀ।
ਰੈਹਣਾਂ ਨਿਕਲਨਾ ਹਾਲਾਂ ਮੁਹਾਲ ਦੋਵੇਂ,
ਹਦ ਮੁਕ ਗਈ ਜ਼ਲਮ ਦੀ ਲੈਹਰ ਵਾਲੀ।
ਪਾਜ਼ੀ ਤੁਲ ਗਏ ਸਿੰਘ ਮੁਕਾਨ ਉਤੇ,
ਛਡੀ ਕਸਰ ਨਾਹੀਂ ਬਾਕੀ ਵੈਰ ਵਾਲੀ।
ਬਰਕਤ ਸਿੰਘ ਧਰਤੀ ਅਸਮਾਨ ਦੋਵੇਂ,