ਪੰਨਾ:ਪੰਥਕ ਪ੍ਰਵਾਨੇ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੭)

ਕਿਸੇ ਦਾਉ ਉਮੈਦ ਨਾ ਖੈਰ ਵਾਲੀ।
ਸਿਰੀ ਸਾਹਬ ਦਾ ਆਸਰਾ ਖਾਲਸੇ ਨੂੰ,
ਧਿਰਾਂ ਸਾਰੀਆਂ ਹੋਰ ਨਿਖੁਟ ਗਈਆਂ।
ਕਿਲੇ ਸਿੰਘਾਂ ਦੇ ਛੰਬ ਨੁਵਾਨ ਜੰਗਲ,
ਥਾਵਾਂ ਅਜ ਏਹ ਭੀ ਹਥੋਂ ਛੁਟ ਗਈਆਂ।
(ਸਿੰਘਾਂ ਨੇ ਝਲੋਂ ਬੰਨੇ ਨਿਕਲਨਾ)
ਜਥੇਦਾਰਾਂ ਸਿਆਣਿਆਂ ਕਿਹਾ ਸਿੰਘੋ,
ਛਡ ਹੌਂਸਲੇ ਜਾਨ ਗੁਵਾਉ ਨਾਹੀਂ।
ਕਠੇ ਹੋ ਮਾਰੇ ਹਲਾਂ ਖਾਲਸਈ,
ਕਿਸੇ ਗਲ ਦਾ ਫੇਰ ਅਟਕਾਉ ਨਾਹੀਂ।
ਚੜੋ ਵਲ ਪਹਾੜਾਂ ਤੁਫਾਨ ਬਣਕੇ,
ਸੂਤੋ ਹੱਥ ਤੇਗਾਂ ਡੇਰ ਲਾਉ ਨਾਹੀਂ।
ਸਫ ਦੁਸ਼ਮਨਾਂ ਦੀ ਚੀਰ ਨਿਕਲ ਚਲੋ,
ਸਰਫਾ ਜਾਨ ਦਾ ਮੂਲ ਰਖਾਉ ਨਾਹੀਂ।
ਅਸਾਂ ਵੇਖਆ ਮੌਤ ਵੀ ਕੰਬ ਜਾਂਦੀ,
ਹਥ ਵੇਖ ਸਿੰਘਾਂ ਦਿਆਂ ਹਲਿਆਂ ਦੇ।
ਜੁਗ ਜੁਗ ਕਲਾ 'ਅਨੰਦ' ਜੀ ਰਹੇ ਚੜਕੇ,
ਖਾਬ ਹੋਣ ਝੂਠੇ ਵੈਰੀ ਝਲਿਆਂ ਦੇ।
[ਵਾਕ ਕਵੀ]
ਹੋਵੇ ਆਤਮਾਂ ਅਣਖ ਦੀ ਬਣੀ ਹੋਈ,
ਕੁਟ ਕੁਟ ਸੀਨੇ ਵਿਚ ਭਰਿਆ ਪਿਆਰ ਹੋਵੇ।
ਖਬੇ ਹੱਥ ਅੰਦਰ ਮਾਲਾ ਫੜੀ ਹੋਵੇ,
ਸਜੇ ਹਥ ਦੇ ਵਿਚ ਤਲਵਾਰ ਹੋਵੇ।