ਪੰਨਾ:ਪੰਥਕ ਪ੍ਰਵਾਨੇ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੯)

ਦਿਨੇ ਚਿਟੀਆਂ ਰਾਤ ਨੂੰ ਨੀਲੀਆਂ ਨੇ।
ਗਲ ਗਲ ਉਤੇ ਐਵੇਂ ਭੜਕ ਉਠਨ,
ਬਣੇ ਹੋਏ ਡਬੀ ਦੀਆਂ ਤੀਲੀਆਂ ਨੇ।
ਕਹਿਣ ਬੀਨ ਤੋਂ ਬਿਨਾਂ ਨਹੀਂ ਜੀ ਸਕਦੇ,
ਰੂਹ ਜਹੀਆਂ ਮਦਾਰੀਆਂ ਕੀਲੀਆਂ ਨੇ।
ਐਸ਼ਾਂ ਲੁਟਦੇ ਰਾਤ ਦਿਨ ਬਰਕਤ ਸਿੰਘਾ,
ਸੂਟਕੇਸਾਂ ਵਿਚ ਪਰੀਆਂ ਰੰਗੀਲੀਆਂ ਨੇ।
ਏਹੋ ਜਹੇ ਹਰਾਮੀਆਂ ਜਥੇਦਾਰਾਂ,
ਦਸੋ ਭਲਾ ਸਵਾਰਨਾ ਪੰਥ ਦਾ ਕੀਹ।
ਇਟਾਂ ਆਪਣੇ ਘਰਾਂ ਨੂੰ ਢੋਣ ਜੇਹੜੇ,
ਉਹਨਾਂ ਮੈਹਲ ਉਸਾਰਨਾ ਪੰਥ ਦਾ ਕੀਹ।
(ਸਿੰਘਾਂ ਨੇ ਤੁਫਾਨ ਬਣਕੇ ਨਿਕਲਨਾ)
ਇਕ ਦਿਲੋਂ ਹੋ ਕਰ ਅਰਦਾਸ ਸਾਰੇ,
ਬਦਲ ਗੜੇ ਦੇ ਵਾਂਗਰ ਤੁਫਾਨ ਬਣਕੇ।
ਸਤਿ ਸ੍ਰੀ ਅਕਾਲ ਦਾ ਮਾਰ ਨਾਹਰਾ,
ਕੜਕੇ ਬਿਜਲੀਆਂ ਵਾਂਗ ਅਸਮਾਨ ਬਣਕੇ।
ਬਣਕੇ ਬਾਣ ਠੁਕੇ ਜਿਧੀ ਹਿਕ ਅੰਦਰ,
ਪਾਸਾ ਪਿਆ ਉਹ ਝੁਕ ਕਮਾਨ ਬਣਕੇ।
ਸਫਾਂ ਚੀਰ ਹਰਨਾਂ ਦੀਆਂ ਬਰਕਤ ਸਿੰਘਾ,
ਨਿਕਲੇ ਸ਼ੇਰ ਬਬਰ ਬਲਵਾਨ ਬਣਕੇ।
ਸਿੰਘਾਂ ਲੋਥ ਚਾਹੜੀ ਫੜ ਫੜ ਲੋਥ ਉਥੇ,
ਝੁਲੇ ਸੂਰਮੇ ਵਾਂਗ ਹਨੇਰੀਆਂ ਦੇ।
ਤੇਗਾਂ ਮਾਰਦੇ ਖਾਂਵਦੇ ਜਾਣ ਨਸੇ,