ਪੰਨਾ:ਪੰਥਕ ਪ੍ਰਵਾਨੇ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੦)

ਵਲ ਕਾਂਗੜੇ ਵਾਲੀਆਂ ਠੇਰੀਆਂ ਦੇ।
(ਬਸਾਹਲੀ ਦਾ ਪਹਾੜਾਂ ਦਾ ਘੇਰਾ ਤੇ 'ਛੋਟਾ ਘਲੂਘਾਰਾ')
ਇਕ ਮਾਂਹ ਪੂਰਾ ਏਸੇ ਹਾਲ ਅੰਦਰ,
ਭਾਰੇ ਸਿਰੇ ਦੇ ਜੰਗ ਘਮਸਾਨ ਹੋਏ।
ਸ਼ਸ਼ਤਰ ਭਜ ਗਏ ਘੋੜੇ ਹੋਏ ਮੁਰਦਾ,
ਨੀਮ ਜਾਨ ਆ ਭਾਰੀ ਜੁਵਾਨ ਹੋਏ।
ਕਈ ਦਿਨ ਹੋਏ ਰੋਟੀ ਖਾਦਿਆਂ ਨੂੰ,
ਭੁਖਾਂ ਨਾਲ ਸੇਵਕ ਬੇ ਤਰਾਨ ਹੋਏ।
ਇਕੋ ਵਾਸਤੇ ਪਈ ਨਾਂ ਏਹ ਬਿਪਤਾ,
ਓਧਰ ਵੈਰੀ ਵੀ ਦੁਖੀ ਮਹਾਨ ਹੋਏ।
ਏਹਨਾਂ ਫਰਕ ਸੀ ਕਿ ਲਸ਼ਕਰ ਬਾਦਸ਼ਾਹੀ,
ਪਿਛੋਂ ਮਦਦਾਂ ਤੇ ਰਾਸ਼ਨ ਪੁਜਦਾ ਸੀ।
ਸਾਰਾ ਦੇਸ਼ ਬਣਿਆਂ ਸ਼ੋਹਲਾ ਬਰਕਤ ਸਿੰਘਾ,
ਹਰ ਇਨਸਾਨ ਧਾਣਾਂ ਵਾਂਗ ਭੁਜਦਾ ਸੀ।
(ਲਖੂ ਦਾ ਪਹਾੜੀਆਂ ਨੂੰ ਹੁਕਮ)
ਲਖੂ ਘਲੇ ਪਹਾੜਾਂ ਨੂੰ ਹੁਕਮ ਹੈਸਨ,
ਸਿੰਘ ਆਂਵਦੇ ਰਾਜਿਉਂ ਫੜੋ ਅਗੋਂ।
ਵੇਲਾ ਨਿਮਕ ਹਲਾਲੀ ਦਾ ਆਗਿਆ ਜੇ,
ਨਾਹਰੇ ਦੇਵਾਂ ਦੇ ਬੋਲਕੇ ਚੜੋ ਅਗੋਂ।
ਝਗੜਾ ਨਿਤ ਦਾ ਗਲੋਂ ਏਹ ਲਥ ਜਾਵੇ,
ਜਾਨਾਂ ਤੋੜ ਬਹਾਦਰੋ ਲੜੋ ਅਗੋਂ।
ਪਿਠਾਂ ਵਢਕੇ ਆਵਾਂਗੇ ਅਸੀਂ ਪਿਛੋਂ,
ਤੁਸੀ ਬੂਥਿਆਂ ਦੇ ਉਤੇ ਜੜੋ ਅਗੋਂ।