ਪੰਨਾ:ਪੰਥਕ ਪ੍ਰਵਾਨੇ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੨)

ਅਗਾ, ਪਿਛਾ, ਖਬਾ, ਸਜਾ ਰੋਕਿਆ।
ਤੇਰਾ ਹੀ ਹੈ ਰਬਾ, ਹੁਣ ਤੇ ਆਸਰਾ।
ਹੋਣੀ ਅਜ 'ਅਨੰਦ', ਹਦ ਮੁਕਾ ਲਈ।
ਕਰ ਸਾਰੇ ਰਾਹ ਬੰਦ, ਡਕੇ ਸਿੰਘ ਨੇ।
(ਸ੍ਰਦਾਰ ਗੁਰਦਿਆਲ ਸਿੰਘ ਨੇ ਬਿਆਸਾ ਵਿਚ ਘੋੜੇ ਠੇਲਣੇ)
ਡਲੇ ਵਾਲੀਏ ਬੀਰ ਗੁਰਦਿਆਲ ਸਿੰਘ ਨੇ,
ਘੇਰੇ ਵਿਚ ਹੋ ਅੰਤ ਨਰਾਸ ਭਾਈ।
ਦਖਣ ਬਾਹੀਂ ਵਲੋਂ ਨਿਕਲ ਜਾਣ ਖਾਤਰ,
ਘੋੜੇ ਠੇਲ ਦਿਤੇ ਵਿਚ ਬਿਆਸ ਭਾਈ।
ਛੱਲਾਂ ਮਾਰਦੇ ਵਾਂਗ ਬਿਆਸ ਖੂਨੀ,
ਪਾਰ ਹੋਣ ਦੀ ਕੁਝ ਨਾ ਆਸ ਭਾਈ।
ਰੋੜੇ ਪਏ ਘੋੜੇ ਘੁਮਣ ਘੇਰੀਆਂ ਵਿਚ,
ਦੰਮ ਟੁਟ ਗਏ ਹੋਏ ਉਦਾਸ ਭਾਈ।
ਬਹੁਤੇ ਰੁੜੇ ਲੰਘੇ ਸਿੰਘ ਪਾਰ ਥੋੜੇ,
ਭਾਣਾ ਵਰਤਿਆ ਰਬਦਾ ਖਾਸ ਭਾਈ।
ਜਥੇਦਾਰਾਂ ਨੇ ਗਰਜਕੇ ਕਿਹਾ ਸਭ ਨੂੰ,
ਤੁਸੀਂ ਕੁਝ ਤਾਂ ਧਰੋ ਧਰਵਾਸ ਭਾਈ।
ਐਵੇਂ ਵਿਚ ਬਿਆਸਾ ਦੇ ਡੁਬ ਡੁਬਕੇ,
ਦੂਲੀ ਕੌਮ ਦਾ ਕਰੋ ਨਾ ਨਾਸ ਭਾਈ।
ਬਰਕਤ ਸਿੰਘ ਮਰੀਏ ਸਨਮੁਖ ਲੜਕੇ,
ਜਸ ਗੌਣਗੇ ਧਰਤ ਅਕਾਸ ਭਾਈ।
(ਰਾਤ ਨੂੰ ਸਿੰਘਾਂ ਦੀ ਵਿਚਾਰ)
ਜਥੇਦਾਰਾਂ ਦੀ ਅਰਜ਼ ਮਨਜ਼ੂਰ ਹੋਈ,