ਪੰਨਾ:ਪੰਥਕ ਪ੍ਰਵਾਨੇ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੮)

ਗਲ ਕਿਸੇ ਦੀ ਕਰੀਏ ਕਾਹਨੂੰ, ਜੋ ਮਰਦਾਂ ਦੀ ਨੀਤੀ।
ਅਸਲ ਸਵਾਦ ਜਿਦੇ ਵਿਚ ਆਵੇ,ਕਰੀਏ ਉਹ ਹਡਬੀਤੀ।
ਚੋਣ ਅਕਾਲੀ ਦਲ ਦੀ ਪੰਦਰਾਂ, ਅਸੂ ਨੂੰ ਇਕ ਹੋਈ।
ਰਾਹ ਖੈਹੜਾ ਪਾਣੀ ਚਿਕੜ ਨੇ, ਸਾਫ ਨਾ ਛਡਿਆ ਕੋਈ।
ਮੇਰੇ ਗੋਡੇ ਸਜੇ ਉਤੇ, ਸਟ ਲਗੀ ਸੀ ਭਾਰੀ।
ਸਦੇ ਉਤੇ ਜਾਣਾ ਔਖਾ, ਤੁਰਨੋਂ ਹੈਸਾਂ ਆਰੀ।
ਗਰੰਥੀ ਇਕ ਕਰਤਾਰ ਸਿੰਘ ਜੋ, ਰਹਿੰਦਾ ਖਾਸ ਨਡਾਲੇ।
ਮੇਰੇ ਪਾਸ ਪੁਚਾਵਨ ਸੱਦਾ, ਪੌਂਹਚਾ ਪਾਕੇ ਚਾਲੇ।
ਲਤ ਖੋਹਲਕੇ ਦਸ ਉਸਨੂੰ, ਦਸੀ ਮੈਂ ਮਜਬੂਰੀ।
ਕਿਹਾ ਉਸਨੇ ਔਖੇ ਵੀ ਹੋ, ਪਹੁੰਚੋ ਤੁਸੀਂ ਜਰੂਰੀ।
ਪਰਸੋਂ ਲੈਕੇ ਮੈਕਲ ਅਪਨਾ, ਮੈਂ ਤਲਵੰਡੀ ਆਵਾਂ।
ਮੋਟਰ ਤੀਕੁਨ ਨਾਲ ਅਦਬ ਦੇ, ਆਪ ਤਾਈਂ ਲੈ ਜਾਵਾਂ।
ਏਹ ਗਲ ਸੁਣਕੇ ਫੇਰ ਕਿਹਾ ਮੈਂ,ਉਸ ਕਪਟੀ ਦੇ ਤਾਈਂ।
ਏਨੀ ਕਰੋ ਤੁਸੀ ਜੇ ਖੇਚਲ, ਪਹੁੰਚਾ ਚਾਈਂ ਚਾਈਂ।
ਏਹ ਗਲ ਕਰਕੇ ਵਾਚ ਗਿਆ ਉਹ,ਪਤਰਾ ਓਸੇ ਵੇਲੇ।
ਕੈਹਣ ਸਿਆਣੇ ਆਪਣੇ ਪੈਸੇ, ਹੀ ਦਿਖਲਾਵਨ ਮੇਲੇ।
ਤੀਜੇ ਰੋਜ ਸਵੇਰੇ ਉਠਕੇ, ਪੁਜਾ ਮੈਂ ਤਲਵੰਡੀ।
ਰਖ ਪਤੀਲਾ ਚਾਹ ਦਾ ਭਾਈ, ਬੈਠਾ ਲਾਕੇ ਮੰਡੀ।
ਕਹਿਣ ਲਗਾ ਹੈ ਰਸਤਾ ਭੈੜਾ, ਸੈਕਲ ਚਲ ਨਾ ਸਕੇ।
ਸਾਡਾ ਵੀ ਜਾਣਾ ਮੁਸ਼ਕਲ, ਹਾਲੇ ਚਾਹ ਪਈ ਪਕੇ।
ਸੱਦੇ ਵਾਲਿਆਂ ਸਦ ਕੇ ਸਾਨੂੰ, ਕੀਹਨੇ ਪੌਂਡ ਬਨੌਣੇ।
ਅਸੀ ਵੀ ਢਾਹ ਸਲਾਹ ਹਾਂ ਬੈਠੇ, ਕੀਕੁਰ ਚਾਲੇ ਪੌਣੇ।
ਹਸ ਕਿਹਾ ਮੈਂ ਵਾਹ ਭਾਈ ਜੀ, ਅੰਦਰੋਂ ਬਾਹਰੋਂ ਕਾਲੇ।