ਪੰਨਾ:ਪੰਥਕ ਪ੍ਰਵਾਨੇ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੦)


ਸ਼ਾਹੀ ਦਲ ਭੀ ਵਾਪਸ ਅਖੀਰ ਹੋ ਗਏ।
[ਤਥਾ]
ਬਿਜੇ ਖਾਨ ਜਲੰਧਰ ਲਾਹੌਰ ਲਖੂ,
ਆਕੇ ਸ਼ਾਹੀ ਐਲਾਨ ਕਢਾਏ ਅਗੋਂ।
ਜਾਸੀ ਮਾਰਿਆ ਜਾਂ ਮੁਸਲਮਾਨ ਹੋਸੀ,
ਕੇਸ ਰਖ ਜੋ ਸਿੰਘ ਸਦਾਏ ਅਗੋਂ।
ਦਿਤਾ ਸਾੜ ਗਰੰਥਾਂ ਨੂੰ ਲੱਭੋ ਲੱਭ ਕੇ,
ਗੁਰਪੁਰਬ ਨਾਂ ਕੋਈ ਮਨਾਏ ਅਗੋਂ।
ਮੂੰਹੋਂ ਉਸਦੀ ਖਿਚ ਜ਼ਬਾਨ ਕਢੋ,
ਫਤਹਿ ਵਾਹਿਗੁਰੂ ਨਾਮ ਜੋ ਗਾਏ ਅਗੋਂ।
ਸਿਖ ਮਜ਼ਬ ਚਲਾਇਆ ਸੀ ਖਤਰੀ ਨੇ,
ਜੜ ਖਤਰੀ ਉਸਦੀ ਪੁਟ ਆਇਆ।
ਹਸ਼ਰ ਤੀਕ ਨਾਂ ਕਦੇ 'ਅਨੰਦ' ਨਿਕਲਨ,
ਖਾਰੇ ਸ਼ੌਹ ਹਾਂ ਸਿੰਘਾਂ ਨੂੰ ਸੁਟ ਆਇਆ।
(ਸਿੰਘਾਂ ਦੀ ਹਾਲਤ)
ਸਿੰਘਾਂ ਮਾਲਵੇ ਠੈਹਰ ਅਰਾਮ ਕੀਤਾ,
ਲਭ ਆਸਰੇ ਜਾਣ ਪਛਾਣ ਵਾਲੇ।
ਦੁਧ ਘਿਉ ਦੀਆਂ ਨਹਿਰਾਂ ਵਗਦੀਆਂ ਸੀ,
ਲਾਹੇ ਥਾਕਵੇਂ ਕੁਲ ਮੈਦਾਨ ਵਾਲੇ।
ਹੋ ਗਏ ਜ਼ਖਮ ਹਛੇ ਖਾ ਖਾ ਗਰਮ ਕੁਨਕੇ,
ਦੁਖ ਭੁਲ ਗਏ ਸਭ ਘਮਸਾਨ ਵਾਲੇ।
ਮਾਰਨ ਵਾਲੜੇ ਹਾਰ ਗਏ ਬਰਕਤ ਸਿੰਘਾ,
ਬਾਜ਼ੀ ਜਿਤ ਨਿਕਲੇ ਮਾਰਾਂ ਖਾਣ ਵਾਲੇ।