ਪੰਨਾ:ਪੰਥਕ ਪ੍ਰਵਾਨੇ.pdf/79

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੧)

ਸੁਣੀ ਰਬ ਫਰਿਆਦ ਏਹ ਖਾਲਸੇ ਦੀ,
ਫੁਟ ਵੈਰੀਆਂ ਦੇ ਘਰੀ ਪਾਈ ਚੰਗੀ।
ਸੂਬੇ ਮੋਏ ਪਿਛੋਂ ਓਹਦੇ ਪੁਤਰਾਂ ਨੇ,
ਕੀਤੀ ਡਟ ਆਪੇ ਚਿ ਲੜਾਈ ਚੰਗੀ।
[ਕਬਿੱਤ]
ਠਹਿਰ ਲਖੀ ਜੰਗਲ 'ਚਿ ਕੁਝ ਦਿਨ ਖਾਲਸੇ ਨੇ,
ਦੇਸ਼ ਸੇਵਾ ਹਿਤ ਕਸ ਲੀਤੀਆਂ ਤਿਆਰੀਆਂ।
ਟੁਟੇ ਫੁਟ ਹਡ ਘਾਵ ਹੋਏ ਸਭ ਠੀਕ ਠਾਕ,
ਸਾਨਾਂ ਉਤੇ ਚੰਡ ਚਾਹੜ ਲਈਆਂ ਨੇ ਕਟਾਰੀਆਂ।
ਰਹੇ ਖਹੇ ਟਟੂ ਵੀ ਦੁੜੰਗੇ ਲੌਣ ਲਗੇ ਚੰਗੇ,
ਨਿਕਲ ਗਈਆਂ ਮਾਂਦਗੀਆਂ ਛਕਕੇ ਨਿਹਾਰੀਆਂ।
ਸੀਨਿਆਂ ਚਿ ਬੀਰਤਾ ਫਰੱਕੇ ਖੂਨ ਡੌਲਿਆਂ ਚ,
ਚੜਦੇ ਸ਼ਿਕਾਰ ਨਿਤ ਦੌੜਾਂ ਲੌਣ ਭਾਰੀਆਂ।
ਲਗਦੇ ਦੀਵਾਨ ਥਾਂ ਥਾਂ ਅੰਮ੍ਰਤ ਪਰਚਾਰ ਹੋਵੇ,
ਖਿੰਡੇ ਪੁੰਡੇ ਸਿੰਘ ਸਾਰੇ ਹੋਏ ਕਠੇ ਆਣਕੇ।
ਬਰਕਤ ਸਿੰਘਾ ਵਾਗਾਂ ਮੋੜ ਲੀਤੀਆਂ ਲਾਹੌਰ ਵੱਲ,
ਹਥ ਆਇਆ ਸਿੰਘਾਂ ਨੇ ਸੁਨੈਹਰੀ ਸਮਾਂ ਜਾਣਕੇ।
(ਤੁਰਕਾਂ ਦੀ ਫੁਟ ਦਾ ਕਾਰਨ)
ਸੂਬੇ ਖਾਨ ਬਹਾਦਰ ਦੀ ਮੌਤ ਪਿਛੋਂ,
ਯਾਹਯੇ ਖਾਨ ਅਤੇ ਸ਼ਾਹ ਨੁਵਾਜ ਭਾਈ।
ਜਾਇਦਾਦ ਪੇਕੀ ਉਤੇ ਲੜਨ ਲਗੇ,