ਪੰਨਾ:ਪੰਥਕ ਪ੍ਰਵਾਨੇ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦)

ਜਦ ਡਿਗੇ ਸਿੰਘ ਮੈਦਾਨ ਵਿਚ, ਖੰਡੇ ਖੜਕਾਕੇ।
ਤਦ ਸਾਹਿਬ 'ਅਜੀਤ' 'ਜੁਝਾਰ ਸਿੰਘ' ਉਠੇ ਰੋਹ ਖਾਕੇ।
ਹੁਣ ਸਾਨੂੰ ਬਖਸ਼ੋ ਆਗਿਆ, ਕੰਡ ਥਾਪੀ ਲਾਕੇ।
ਅਸੀਂ ਕਰੀਏ ਉੱਜਲ ਨਾਮਨੇ, ਰਣ ਅੰਦਰ ਜਾਕੇ।
ਜੱਗ ਘਰ ਘਰ ਏਹ ਗਲ ਕਰੇਗਾ, ਵਟ ਮਥੇ ਪਾਕੇ।
ਪੁਤ ਬਚਾ ਲੈ ਆਪਨੇ, ਜੱਗ ਦੇ ਮਰਵਾਕੇ।

[ਗੁਰੂ ਜੀ]


ਤਾਂ ਹਸ ਕਿਹਾ ਸਰਕਾਰ ਨੇ, ਸ਼ੇਰੋ ਮੈਂ ਵਾਰੀ।
ਮੈਂ ਘੋਲ ਏ ਦੇਣੀ ਪੰਥ ਤੋਂ, ਅਜ ਬਰਕਤ ਸ਼ਾਰੀ।
ਮੈਂ ਕੋਲ ਨਹੀਂ ਕੌਡੀ ਰਖਣੀ, ਕੋਈ ਜਾਂਨ ਪਿਆਰੀ।
ਮੈਂ ਆਪ ਵੀ ਉੱਚੀ ਕਰਾਂਗਾ, ਲਹੂ ਡੋਹਲ ਅਟਾਰੀ।
ਜਾਓ ਲਾਹ ਲੌ ਰਝ ਰਝ ਸੱਧਰਾਂ, ਬਣਕੇ ਉਪਕਾਰੀ।
ਮੈਂ ਜੇਹੜੇ ਪੰਥਕ ਮਹਿਲ ਦੀ, ਕਰ ਰਿਹਾਂ ਉਸਾਰੀ।
ਤੁਸੀਂ ਰੰਗ ਝੜਾ ਦਿਓ ਓਸਤੇ, ਹੋਏ ਪੁਖਤਾ ਭਾਰੀ।
ਹਾਂ ਬਨਣੀ ਇਟਾਂ ਨਾਲ ਨਹੀਂ, ਏਹ ਚਾਰ ਦੀਵਾਰੀ।
ਮੈਂ ਚਾਰੇ ਪੁਤਰ ਵਾਰਕੇ, ਇਹਦੀ ਕਰਾਂ ਤਿਆਰੀ।

[ਦੋਵੇਂ ਸਾਹਿਬਜ਼ਾਦੇ ਮੈਦਾਨ ਵਿਚ]


{ਮਿਰਜ਼ਾ-ਪੰਛੀ}



ਲੈ ਸਾਥੀ ਕਰ ਅਰਦਾਸ ਨੂੰ, ਕਸ ਕਮਰਾਂ ਦੋਵੇਂ ਵੀਰ।
ਲਾਹ ਬੂਹੇ ਘੋੜੇ ਛੇੜਕੇ, ਧੂਹ ਹਥਾਂ ਵਿਚ ਸ਼ਮਸ਼ੀਰ।
ਇਉਂ ਪਏ ਵੈਰੀ ਤੇ ਟੁਟਕੇ, ਜਿਉਂ ਪਰਬਤੋਂ ਡਿਗੇ ਨੀਰ।
'ਐਲੀ ਅਕਬਰ ਨਾਹਰੇ' ਮਾਰਨੇ, ਪੈ ਅਗੋਂ ਟੁਟ ਵਹੀਰ।