ਪੰਨਾ:ਪੰਥਕ ਪ੍ਰਵਾਨੇ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੩)

ਦਬੀ ਬੈਠਾ ਕੁਲ ਖਜ਼ਾਨਾ, ਹੋਇਆ ਆਕੜ ਵਿਚ ਦੀਵਾਨਾ।
ਰਹੀ 'ਅਨੰਦ' ਨਾਅਕਲਰੁਵਾਲ,ਕੜਕਿਆ ਸਿਰ ਮੂਰਖ ਦੇ ਕਾਲ।
(ਯਾਹਯੇ ਖਾਨ ਦੀ ਚਾਲ)
ਯਾਹਯੇ ਖਾਨ ਨੇ ਕੀਤੀ ਵਿਚਾਰ ਮਨ ਵਿਚ,
ਢੰਗ ਨਾਲ ਹੀ ਜਾਨ ਛੁਡਾ ਲਈਏ।
ਦਾਨੇ ਆਖਦੇ ਨੇ ਜਿਹਾ ਸਮਾਂ ਹੋਵੇ,
ਤਿਵੇਂ ਆਪਣਾ ਵਕਤ ਟਪਾ ਲਈਏ।
ਸ਼ਾਹ ਨੁਵਾਜ਼ ਨੂੰ ਮੰਨ ਲਾਹੌਰ ਸੂਬਾ,
ਹਾਲਾਂ ਆਪਣੇ ਧੜੇ ਤੇ ਲਾ ਲਈਏ।
ਐਹਮਦ ਸ਼ਾਹ ਨੂੰ ਸਦਿਆ ਉਸ ਮੂਰਖ,
ਕੰਡਾ ਉਹਦੇ ਤੋਂ ਉਹਦਾ ਕਢਾ ਲਈਏ।
ਮਦਦਾਂ ਖਿਲਤਾਂ ਘਲ 'ਅਨੰਦ' ਹਾਲੇ,
ਸੋਹਣੇ ਦੇਸ ਦਾ ਤਖਤ ਬਚਾ ਲਈਏ।
ਜੀਕਣ ਖੇੜਿਆ ਸੂ ਸੁਤੇ ਨਾਂਗ ਤਾਈਂ,
ਟਕਰ ਸਾਹਮਣੀ ਉਹਦੀ ਲਵਾ ਲਈਏ।
ਕੂੜੇ ਖਾਬ ਦੁਰਾਨੀਆਂ ਗਿਲਜਿਆਂ ਦੇ,
ਕੁਟ ਵਿਚ ਮੈਦਾਨ ਭੁਲਾ ਦੇਈਏ।
(ਸ਼ਾਹ ਨੁਵਾਜ਼ ਨੂੰ ਧੜੇ ਤੇ ਲੌਣਾ)
ਲਿਖਿਆ ਸ਼ਾਹ ਨਵਾਜ਼ ਨੂੰ ਕਮਰ ਦੀਨੇ,
ਮੈਂ ਕੁਰਬਾਨ ਵਾਰੀ ਮੈਂ ਕੁਰਬਾਨ ਵਾਰੀ।
ਆਪੋ ਵਿਚ ਹੋ ਤੁਸੀ ਭਰਾ ਦੋਵੇਂ,
ਹਥ ਤੀਜੇ ਦੇ ਦਿਓ ਨਾ ਜਾਨ ਵਾਰੀ।
ਸੂਬੇਦਾਰ ਲਾਹੌਰ ਦਾ ਤੁਸਾਂ ਤਾਈਂ,