ਪੰਨਾ:ਪੰਥਕ ਪ੍ਰਵਾਨੇ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੫)

ਉਸੇ ਵੇਲੇ ਬਿਗਲ ਵਜਾਕੇ, ਸ਼ੇਰ ਖੁਦਾ ਦਾ ਚੜਿਆ ਈ।
ਡਬਲ ਕੂਚ 'ਰੁਹਤਾਸੇ' ਕੀਤਾ,ਰਾਹ ਵਿਚ ਕਿਤੇ ਨਾ ਅੜਿਆਈ
ਭੈੜੇ ਕਰਮਾਂ ਭੈੜਿਆਂ ਤਾਈਂ, ਵੇਖ ਲਵੋ ਹੁਣ ਫੜਿਆਈ।
ਭਜਨਾ ਭਾਂਡਾ ਬਰਕਤ ਸਿੰਘਾ,ਜੋ ਕੁਦਰਤ ਨੇ ਘੜਿਆਈ।
[ਤਥਾ]
ਵਿਚ ਲਾਹੌਰ ਦੇ ਪਕੀ ਖੇਤੀ,ਚੜ ਪਈ ਘਟਾ ਤੁਫਾਨਾਂ ਦੀ।
ਵਾਂਗ ਹਾਥੀਆਂ ਟਕਰ ਹੋ ਗਈ, ਗਿਲਜੇ ਮੁਸਲਮਾਨ ਦੀ।
ਘੜ ਘੜਨ ਠਠਿਆਰ ਜਿਸ ਤਰਾਂ,ਰੌਣਕ ਬਣੀ ਮੈਦਾਨਾਂ ਦੀ।
ਲਾਲ ਝੰਡੀ ਖਤਰੇ ਦੀ ਹੋ ਗਈ ਸ਼ਾਮਤ ਆਈ ਖਾਨਾਂ ਦੀ।
ਗਿਲਜਿਆਂ ਨੇ ਰੋਹ ਅੰਦਰ ਆ ਕੇ, ਵਾਢ ਧਰੀ ਕ੍ਰਿਪਾਨਾਂ ਦੀ।
ਲੋਥਾਂ ਉਤੇ ਲੋਥ ਪਲਾਂ ਵਿਚ, ਚੜ ਗਈ ਬੀਰ ਜੁਵਾਨਾਂ ਦੀ।
ਵਿਚ ਖੇਤਾਂ ਦੇ ਸਥਰ ਪਾਵੇ, ਦਾਤ ਜਿਵੇਂ ਕਿਰਸਾਨਾਂ ਦੀ।
ਬਰਕਤ ਸਿੰਘਾ ਮਸਤੀ ਲਾਹੀ, ਗਿਲਜਿਆਂ ਨੇ ਹੈਵਾਨਾਂ ਦੀ।
[ਤਥਾ]
ਆਹੂ ਲਾਹੇ ਰਣ ਵਿਚ ਹੋਣੀ ਕਰਕੇ ਭੇੜ ਭਰਾਵਾਂ ਦੇ।
ਹੈਸਨ ਵਧ ਤੋਂ ਵਧ ਬਹਾਦਰ, ਜੋਧੇ ਦੋਹਾਂ ਦਾਵਾਂ ਦੇ।
ਘਰੋਂ ਖਟੀਆਂ ਖਟਨ ਆਏ, ਪੁਤ ਰੰਗੀਲੇ ਮਾਵਾਂ ਦੇ।
ਰਹਿ ਗਏ ਆਪੀਂ ਖਾਜੇ ਬਣਕੇ,ਇਲ੍ਹਾਂ, ਕੁਤਿਆਂ, ਕਾਵਾਂ ਦੇ।
ਰਣ ਵਿਚ ਭੇਟ ਅਜਲ ਦੀ ਹੋਏ, ਹਾਰ ਗਏ ਬਲ ਬਾਹਵਾਂ ਦੇ।
ਨਾਹਰੇ ਲਾ ਇਉਂ ਵਧਨ ਦੁਰਾਨੀ,ਹੜਜੀ ਕੁਨ ਦਰਿਆਵਾਂ ਦੇ।
ਸ਼ਾਹ ਨੁਵਾਜ਼ ਗਿਆ ਨਸ ਆਖਰ, ਵੇਖੇ ਹਥ ਬਲਾਵਾਂ ਦੇ।
ਗਿਲਜੇ ਆਨ ਕਿਲੇ ਵਿਚ ਬੈਠੇ,ਮਾਲਕ ਬਨ ਗਏ ਥਾਵਾਂ ਦੇ।