ਪੰਨਾ:ਪੰਥਕ ਪ੍ਰਵਾਨੇ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੬)

(ਐਹਮਦ ਸ਼ਾਹ ਨੇ ਲਖੂ ਨੂੰ ਸੂਬੇਦਾਰ ਥਾਪਨਾ)
ਐਹਮਦ ਸ਼ਾਹ ਕੀਤਾ ਕਬਜ਼ਾ ਕਿਲੇ ਉਤੇ,
ਸ਼ਾਹ ਨਿਵਾਜ਼ ਸੀ ਨਸਿਆ ਹਾਰ ਭਾਈ।
ਏਸ ਜੰਗ ਅੰਦਰ ਲਖੂ ਐਹਮਦੀ ਨੂੰ,
ਖਾਸ ਭੇਦ ਦਸੇ ਬੇਸ਼ੁਮਾਰ ਭਾਈ।
ਏਸੇ ਖੁਸ਼ੀ ਦੇ ਵਿਚ ਲਾਹੌਰ ਮੰਦਾ,
ਉਹਨੂੰ ਥਾਪ ਦਿਤਾ ਸੂਬੇਦਾਰ ਭਾਈ।
ਥਾਪੇ ਥਾਉਂ ਥਾਈਂ ਹਾਕਮ ਗਿਲਜਿਆਂ ਨੇ,
ਕਬਜੇ ਕਰ ਸਭ ਮਾਲ ਹਥਿਆਰ ਭਾਈ।
ਕੌਮ ਸਿੰਘਾਂ ਦੀ ਨੂੰ ਖਤਮ ਕਰਨ ਖਾਤਰ,
ਲਖੂ ਫੇਰ ਲੈਕੇ ਅਧਿਕਾਰ ਭਾਈ।
ਜਾਮੇ ਵਿਚ ਸਮਾਵੇ ਨਾ ਬਰਕਤ ਸਿੰਘਾ,
ਸੂਬੇਦਾਰੀ ਦੀ ਬੰਨ ਦਸਤਾਰ ਭਾਈ।
(ਐਹਮਦ ਸ਼ਾਹ ਦਾ ਦਿਲੀ ਵਲ ਧਾਵਾ)
ਐਹਮਦ ਸ਼ਾਹ ਲਾਹੌਰ ਮੁਕਾਮ ਕਰਕੇ,
ਲਸ਼ਕਰ ਕਾਬਲੋਂ ਹੋਰ ਮੰਗਵਾਇਆ ਈ।
ਗਾਨੇ ਬੰਨ ਦਿਲੀ ਵਲੇ ਮੁਖ ਕੀਤਾ,
ਹਥੀਂ ਮੈਹਦੀਆਂ ਨੂੰ ਘੋਲ ਲਾਇਆ ਈ।
ਮਾਨੋਂ ਘਟਾ ਕਾਲੀ ਚੜ੍ਹੀ ਭਾਦਰੋਂ ਦੀ,
ਪਰੇ ਬੰਨਕੇ ਦਲ ਸਧਾਇਆ ਈ।
ਮੀਰ ਮੰਨੂੰ ਵੀ ਦਿਲੀਓਂ ਫੌਜ ਸ਼ਾਹੀ,
ਲੈਕੇ ਵਲ ਲਾਹੌਰ ਦੇ ਆਇਆ ਈ।
ਭੇੜ ਆਨ ਹੋਇਆ ਸਰਹਿੰਦ ਲਾਗੇ,