ਪੰਨਾ:ਪੰਥਕ ਪ੍ਰਵਾਨੇ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੮)

ਹੈਸੀ ਫੌਜ ਨੂੰ ਰਿਹਾ ਲੜਾ ਭਾਈ।
ਮਾਰੋ ਮਾਰ ਕਰਦਾ ਅਗੇ ਵਧੀ ਆਉਂਦਾ,
ਵਰਖਾ ਰੁਤ ਦਾ ਜਿਵੇਂ ਦਰਿਆ ਭਾਈ।
ਅਗੋਂ ਲਿਆ ਦੁਰਾਨੀਆਂ ਰੋਕ ਉਹਨੂੰ,
ਬਾਣ ਮਾਰਿਆ ਚਿਲੇ ਚੜਾ ਭਾਈ।
ਉਲਟ ਹਾਥੀਉਂ ਥਲੇ ਵਜ਼ੀਰ ਡਿਗਾ,
ਹੋਈ ਜਿਸਮ ਚੋਂ ਜਾਨ ਹਵਾ ਭਾਈ।
ਉਹਦੀ ਥਾਉਂ ਬੈਠਾਇਕੇ ਦੂਸਰੇ ਨੂੰ,
ਹਾਥੀ ਅਗੇ ਨੂੰ ਦਿਤਾ ਵਧਾ ਭਾਈ।
ਭੰਨਿਆਂ ਭੇਦ ਵਜ਼ੀਰ ਦੀ ਮੌਤ ਦਾ ਨਾ,
ਪੁਤ ਉਸਦੇ ਮੰਨੂੰ ਦਨਾ ਭਾਈ।
ਯਾ ਐਲੀ ਦਾ ਮਾਰਕੇ ਤੇਜ਼ ਨਾਹਰਾ,
ਗਲ ਗਿਲਜਿਆਂ ਦੇ ਪਿਆ ਆ ਭਾਈ।
ਕਟ ਵਢ ਦੋ ਪਾਸਿਉਂ ਹੋਣ ਲਗੀ,
ਸਰਫਾ ਜਾਨ ਦਾ ਰਿਹਾ ਨਾਂ ਕਾ ਭਾਈ।
ਐਹਮਦ ਸ਼ਾਹ ਦੇ ਉਖੜੇ ਪੈਰ ਆਖਰ,
ਉਠ ਦੌੜਿਆ ਦਲ ਮਰਵਾ ਭਾਈ।
ਸਾਰੇ ਮੋਰਚੇ ਦੇ ਮਾਲ ਮਤੇ ਉਤੇ,
ਕਬਜ਼ਾ ਮੁਸਲਮਾਨਾਂ ਕੀਤਾ ਜਾ ਭਾਈ।
ਦੂਜੀ ਵਾਰ ਖਾਕੇ ਹਾਰ ਗਿਆ ਰਾਕਸ਼,
ਤੋਬਾ ਆਖ ਕੰਨੀ ਹਥ ਲਾ ਭਾਈ।
ਵੜੀ ਆਨ ਲਾਹੌਰ ਵਿਚ ਫੌਜ ਸ਼ਾਹੀ,
ਵੈਰੀ ਨਸ ਗਏ ਜਾਨਾਂ ਬਚਾ ਭਾਈ।