ਪੰਨਾ:ਪੰਥਕ ਪ੍ਰਵਾਨੇ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੧)

ਰਾਖੇ ਨੇ 'ਅਨੰਦ' ਗੁਰੂ ਖਾਲਸੇ ਪਿਆਰੇ ਦੇ।
[ਦੁਵੱਯਾ]
ਆਡਾ ਲਾਕੇ ਨਾਲ ਸਿੰਘਾਂ ਦੇ,ਸੁਖ ਕਿਸੇ ਨਹੀਂ ਪਾਇਆ।
ਆਪ ਅਕਾਲ ਏਸਦਾ ਰਾਖਾ,ਸਿਰਲਥ ਲਾਲ ਸਜਾਇਆ।
ਔਰੰਗਜ਼ੇਬ ਵਜੀਦੇ ਵਰਗੇ, ਔਖੇ ਹੋ ਹੋ ਮੋਏ।
ਮੌਤ ਕੁਤੇ ਦੀ ਮੋਇਆ 'ਖਾਨੂੰ' ਨਾਦਰ ਵਰਗੇ ਰੋਏ।
ਸਿੰਘਾਂ ਦੇ ਫਿਟਕਾਰੇ ਤਾਈਂ, ਦਾਰੂ ਇਕ ਨਾ ਲਗੇ।
ਸੜੇ ਚਿਖਾ ਤੇ ਜਲ ਵਿਚ ਜੀਊਂਦਾ, ਅਗ ਦੋਜ਼ਕ ਦੀ ਅਗੇ।
ਨਾਲ ਏਸਦੇ ਅੜੇ ਜੋ ਮੂਰਖ, ਵਾਂਗ ਬੇਰ ਦੇ ਝੜਦਾ।
ਬਖਸ਼ਸ਼ ਕਲਗੀਧਰ ਦੀ ਇਸਨੂੰ, ਆਸ ਇਕੋ ਦੀ ਫੜਦਾ।
ਥੰਮ ਤਪੇਂਦੇ ਬਰਫਾਂ ਵਾਂਗੂੰ, ਠੰਡੇ ਇਸਨੂੰ ਜਾਪਣ।
ਸੂਲੀ ਤੇ ਭੀ ਚੜਕੇ ਆਸ਼ਕ ਐਹਲਨ ਹਕ ਅਲਾਪਣ।
ਪਾਲਾ ਧੁਪ ਨਾ ਏਹਨਾਂ ਤਾਈਂ, ਭੁਖ ਦੁਖ ਤੋਂ ਨਾ ਡਰਦੇ।
ਤੀਰਾਂ ਦੀ ਸੇਜਾਂ ਤੇ ਸੌਂਕੇ, ਜਿੰਦ ਦਾ ਫ਼ਿਕਰ ਨਾ ਕਰਦੇ।
ਏਹਨਾਂ 'ਸੰਤ ਸਿਪਾਹੀਆਂ' ਕੋਲੋਂ, ਮੌਤ ਵੀ ਥਰ ਥਰ ਕੰਬੇ।
ਵਾਂਗ ਕਪਾਹ ਦੇ ਫੁਟਾਂ ਏਹਨਾਂ, ਦੰਤ ਕਬਾਲੀ ਝੰਬੇ।
ਮਰ ਗਏ ਇਸਨੂੰ ਮਾਰਨ ਵਾਲੇ, ਪੰਥ ਰਿਹਾ ਏਹ ਜਿੰਦਾ।
ਕਰੇ ਵਧੀਕੀ ਇਸਤੇ ਜੇਹੜਾ, ਖੁਦ ਹੋਵੇ ਸ਼ਰਮਿੰਦਾ।
ਅਣਖੀ ਦਾਨੀ, ਜਪੀ, ਤਪੀ, ਹੈ, ਵਡਾ ਪਰਉਪਕਾਰੀ।
ਸੰਤ ਉਬਾਰੇ ਦੁਸ਼ਟ ਬਿਦਾਰੇ, ਸਚਾ ਵਤਨ ਪੁਜਾਰੀ।
ਇਸ ਧਰਮੀ ਦੇ ਉਤੇ ਜੇਹੜਾ, ਨਾਹੱਕ ਵਾਰ ਕਰੇਂਦਾ।
ਉਸ ਹਤਿਆਰੇ ਜ਼ਾਲਮ ਤਾਈਂ, ਨਰਕ ਨਾ ਢੋਈ ਦੇਂਦਾ।
ਏਸ ਬਹਾਦਰ ਨੂੰ ਜੇ ਪੂਜੇਂ, ਕੁਲ ਮੁਰਾਦਾਂ ਪਾਵੇ।