ਪੰਨਾ:ਪੰਥਕ ਪ੍ਰਵਾਨੇ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੭)


ਕਰਕੇ ਇਸਦੇ ਪਾਕ ਦੀਦਾਰੇ।
ਅੰਮ੍ਰਤਸਰ ਹੈ ਸੋਹਣਾ ਬਣਿਆ,
ਹਰ ਮੰਦਰ ਦੇ ਅਜ਼ਬ ਨਜ਼ਾਰੇ।
[ਕਿਲ੍ਹਾ ਰਾਮ ਗੜ੍ਹ ਦੀ ਨੀਂਹ ਰਖਣੀ]ਦੋਹਰਾ
ਜਥੇਦਾਰ ਦਾ ਗੁਰਮਤਾ ਹੋਇਆ ਏਹ ਪਰਵਾਨ।
ਪਾਸ'ਰਾਮਸਰ' ਆਣਕੇ, ਸੰਗਤ ਜੁੜੀ ਮਹਾਨ॥
ਕਰ ਅਰਦਾਸਾ ਦੇਗ਼ ਕਰ, ਸੰਗਤ ਵਿਚ ਵਰਤਾਏ।
ਨੀਂਹ ਧਰ ਦਿਤੀ ਕਿਲੇ ਦੀ,ਇਟਾਂ ਝਟ ਲਿਆਏ।
ਆਪੇ ਬਣ ਗਏ ਮਿਸਤਰੀ,ਆਪੇ ਬਣੇ ਮਜੂਰ।
ਸਿਰੇ ਦਿਨਾਂ ਵਿਚ ਚਾਹੜਨਾਂ, ਸਿੰਘੋ ਕੰਮ ਜ਼ਰੂਰ।
ਦੋ ਗਜ਼ ਚੌੜੀ ਕਿਲੇ ਦੀ, ਰਖੀ ਪੁਖਤਾ ਕੰਧ।
ਦੋ ਮਹੀਨੇ ਵਿਚ ਏਹ, ਕੁਲ ਮੁਕਾਇਆ ਪੰਧ।
ਬੁਰਜ ਤੇ ਖਾਈਆਂ ਮੋਰਚੇ, ਕੀਤੇ ਕੁਲ ਤਿਆਰ।
ਅੰਦਰ ਕੀਤੇ ਜਮਾਂ ਸਭ, ਜੰਗਾਂ ਦੇ ਹਥਿਆਰ।
ਬੁਰਜੀਂ ਤੋਪਾਂ ਚਾਹੜੀਆਂ,ਕਰਨ ਦੂਰ ਤਕ ਵਾਰ।
ਦਾਣਾ ਪਠਾ ਰਖਿਆ, ਵਿਚ ਕਰ ਕਰ ਲੁਟ ਮਾਰ।
ਸਿੰਘ ਹਜ਼ਾਰਾਂ ਕੰਮ ਨੂੰ, ਲਗੇ ਰਹੇ ਦਿਨ ਰਾਤ।
ਹਲ ਕਰੇ ਸਭ ਮੁਸ਼ਕਲਾਂ,ਕਲਗੀਧਰ ਦੀ ਜ਼ਾਤ।
ਅਜਬ ਨਮੂਨਾ ਦੇਖਕੇ, ਹੋਏ ਸਾਰੇ ਦੰਗ।
ਕਰਨ ਅਜ਼ਾਦ ਪੰਜਾਬ ਨੂੰ, ਛੇਤੀ ਬੀਰ ਨਿਹੰਗ।
ਹਾਥੀ ਘੋੜੇ ਖਚਰਾਂ, ਵਧੀਆ ਨਸਲ ਪਛਾਣ।
ਰਖੇ ਅੰਦਰ ਕਿਲੇ ਦੇ, ਸਾਰੇ ਹੋਰ ਸਮਾਨ।
ਜੁੜ ਗਏ ਜੰਗੀ, ਨੌਜੁਵਾਂ, ਪੰਝੀ ਤੀਸ ਹਜ਼ਾਰ।