ਪੰਨਾ:ਪੰਥਕ ਪ੍ਰਵਾਨੇ.pdf/97

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯੯)

[ਤਰਜ਼ ਮਿਰਜ਼ਾ-ਵਾਰ]
ਧੌਂਸੇ ਮਾਰ ਕੇ ਲਾਹੌਰੋਂ ਫੌਜ ਚਲ ਪਈ,
ਕੌੜਾ ਮਲ ਸੀ ਦੀਵਾਨ ਫੌਜਦਾਰ।
ਗਾਨੇ ਬੰਨ ਲੈ ਅਲੀ ਦੇ ਆਸ਼ਕਾਂ,
ਲਾ ਲਾ ਕੇ ਮੈਂਹਦੀਆਂ ਤੇ ਮੁਛਾਂਨੂੰ ਸ਼ੰਗਾਰ।
ਕੈਂਹਦੇ ਖੋਜ ਨਹੀਂ ਸਿੰਘਾਂ ਦਾ ਛਡਨਾਂ,
ਲਈਏ ਜੀਂਵਦੇ ਪਕੜ ਲਲਕਾਰ।
ਲਥੇ ਗਲੋਂ ਏਹ ਪੁਆੜਾ ਨਿਤ ਦਾ,
ਹੋਏ ਹਾਕਮ ਬੜੇ ਦੁਖਿਆਰ।
ਦੂਰੋਂ ਨੇੜਿਓਂ ਬੁਲਾਕੇ ਮਦਦੀ,
ਲਦ ਤੁਰੇ ਨੇ ਲੜਾਈ ਵਾਲੇ ਭਾਰ।
ਹੋਈ ਸਿੰਘਾਂ ਨੂੰ ਖਬਰ ਇਸ ਗਲ ਦੀ,
ਕਸ ਕਮਰਾਂ ਹੋਏ ਹੁਸ਼ਿਆਰ।
ਸਿੰਘ ਵੀਹ ਕੁ ਹਜ਼ਾਰ ਕਠਾ ਹੋਗਿਆ,
ਚੰਡ ਕਰ ਲੈ ਤਿਖੇ ਹਥਿਆਰ।
ਗੋਲਾ ਦਸ ਕੂ ਹਜ਼ਾਰ ਕਠਾ ਦਾਗਿਆ,
ਵੈਰੀ ਅਪੁੜੇ ਜਦੋਂ ਹੇਠ ਮਾਰ।
ਤੋਬਾ ਤੋਬਾ ਦੀ ਦੁਹਾਈ ਪੈ ਗਈ,
ਕੋਹਾਂ ਤੀਕਰਾਂ ਨੇ ਲਥ ਗਏ ਸਥਾਰ।
ਹੇਠ ਉਤੇ ਪੰਜ ਸਤ ਵਾਰ ਚਾੜਕੇ,
ਚਾਉ ਖਾਲਸੇ ਨੇ ਲਾਹੇ ਇਕੋ ਵਾਰ।
ਸ਼ਾਹੀ ਫੌਜ ਸੀ ਪਿਛਾਂਹ ਝਟ ਹਟ ਗਈ,
ਤਕ ਮਿਲਦਾ ਇਨਾਮ ਇਕ ਸਾਰ।