ਪੰਨਾ:ਪੱਕੀ ਵੰਡ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿਹਾ ਪਿਆ। ਅੱਧੀ ਕੁ ਪੈਲੀ ਦੀ ਵਿੱਥ ਤੇ ਹੱਥ ਰੋਟੀ ਫੜੀ ਭੂਰੇ ਵਾਲਾਂ ਵਾਲੀ ਨੱਜੋ ਆਉਂਦੀ ਦਿਸੀ। ਹਾਸ਼ਮ ਦੀਆਂ ਖਿਲਰੀਆਂ ਸ਼ਕਤੀਆਂ ਇਕ ਦੱਮ 'ਕੱਠੀਆਂ ਹੋ ਗਈਆਂ। ਉਸ ਬਿਜਲੀ ਵਾਂਗ ਤੇਜੀ ਕੀਤੀ। ਝਪਟ ਕੇ ਬਹਿਬਲ ਹੋ ਕੁੜੀ ਨੂੰ ਗੋਦੀ ਬੁੱਕ ਛਾਤੀ ਨਾਲ ਘੁੱਟ ਕੇ ਮੱਥਾ ਚੁੰਮਿਆ, "ਮੇਰੀ ਭੈਣ ਨੱਜੋ"। ਠਠੰਬਰੀ ਕੁੜੀ ਦੀ ਚੀਕ ਨਿਕਲ ਗਈ, ਹਾਸ਼ਮ ਦਾ ਸਰੀਰ ਕੰਬਿਆ ਅਤੇ ਬਾਹਵਾਂ ਢਿੱਲੀਆਂ ਹੋ ਗਈਆਂ ... ਨਹੀਂ ... ਨਹੀਂ ... ਨਹੀਂ। ਉਹ ਹੌਕ ਰਿਹਾ ਸੀ। ਉਹਦੀ ਪਿਆਰੀ ਖਿਡੌਣੇ ਜਿਹੀ ਭੈਣ ਨਜੋ ਕਿੱਥੇ ਸੀ। ਉਹ ਤਾਂ ਉਹਦੀ ਪੀੜਾਂ ਪਿੱਜੀ ਰੂਹ ਦਾ ਭੁਲੇਖਾ ਸੀ। ਉਹ ਤਾਂ ਉਹਦੇ ਸਿਰ ਚੜੇ ਖਾਰੇ ਪਾਣੀ ਅਥਰੂਆਂ ਦਾ ਪਾਗਲਪਨ ਸੀ।

ਉਹ ਕੁੜੀ ਤਾਂ ਕੱਲਰ ਵਿੱਚ ਦੋ ਦਿਨ ਪਹਿਲਾਂ ਉਤਰੇ ਬਲੋਚ ਕਬੀਲੇ ਦੀ ਸੀ ਅਤੇ ਪਿੰਡ ਵੱਲੋਂ ਕੋਈ ਸੌਦਾ ਲੈ ਕੇ ਆ ਰਹੀ ਸੀ। ਗੋਦੀ ਵਿਚੋਂ ਤਿਲਕ ਗਈ ਬਲੋਚ ਕੜੀ ਨੂੰ ਛੱਡ ਕੇ ਡਿੱਗਦਾ ਕੰਬਦਾ ਖੂਹ ਤੇ ਆ ਗਿਆ। ਉਸ ਨੂੰ ਇਕ ਲੱਗਾ ਜਿਵੇਂ ਸੂਝ ਬੂਝ ਦੀਆਂ ਨਾਜੁਕ ਤੰਦਾਂ ਪਲ ਛਿਣ ਵਿਚ ਹੀ ਦਿਮਾਗੋਂ ਟੁੱਟ ਜਾਣਗੀਆਂ ਅਤੇ ਉਹ ਪਾਗਲ ਹੋ ਜਾਵੇਗਾ। ਲੰਬੀ ਰੱਸੀ ਨਾਲ ਬੰਨੀ ਹੋਈ ਮਿੱਟੀ ਦੀ ਟਿੰਡ ਉਸ ਖੂਹ ਵਿਚੋਂ ਭਰ ਕੇ ਕੱਢੀ। ਖੂਹ ਦੀ ਮੌਣ ਤੇ ਰੱਖ ਉਹ ਪੈਰਾਂ ਭਾਰ ਬੈਠ ਗਿਆ। ਪਾਟ ਰਹੀਆਂ, ਧੁੰਦਲੀਆਂ, ਉਨੀਂਦਰੀਆਂ ਅੱਖਾਂ ਅਤੇ ਸੇਕ ਮਾਰਦੀਆਂ ਪੜਪੜੀਆਂ ਤੇ ਪਾਣੀ ਦੇ ਠੰਡੇ ਛਿੱਟੇ ਮਾਰੇ ਅਤੇ ਉਹ ਦੀ ਨਜ਼ਰ ਤਿੰਨ ਚਾਰ ਇੱਟਾਂ ਤੇ ਤਾਜੇ ਲੱਗੇ ਸੀਮਿੰਟ ਤੇ ਪਈ। ਹੱਥ ਹਿੱਲਿਆ ਕਿ ਟਿੰਡ ਸਣੇ ਰੱਸੀ ਖੂਹ ਵਿਚ ਜਾ ਪਈ। ਅੱਖਾਂ ਅੱਗੇ ਹੱਥ ਰੱਖ ਉਸ ਤਾਂਜੇ ਲੱਗੇ ਸੀਮਿੰਟ ਤੇ ਸਿਰ ਰੱਖ ਭੱਬ ਮਾਰੀ ਤੇ ਫੁੱਟ ਫੁੱਟ ਰੋ ਪਿਆ। ਚਿਰਾਂ ਦੇ ਦੇ ਕਪਾਲ ਚੜ੍ਹੇ ਖਾਰੇ ਅੱਥਰੂ ਮੁੜ ਪਏ। ਤੇ ਅੱਖਾਂ ਤੋਂ ਪਾਣੀ ਦੀਆਂ ਧਾਰਾਂ ਬਣ ਤੁਰੀਆਂ। ਬੈਂਤ ਮਜਨੂ ਵਾਂਗ ਕੰਬਦੀ ਡਰੀ ਅਤੇ ਸਹਿਮੀ ਠੰਠਬਰੀ ਵੇਖਦੀ ਰਹੀ। ਫਿਰ ਛੱਪੜੀ ਕੋਲ ਦੀ ਹੋ ਕੱਲਰ ਵਿਚ ਉਤਰੇ ਕਾਫਲੇ ਨੂੰ ਸਿਧੀ ਹੋ ਗਈ।

ਇਸ ਤੋਂ ਕੋਈ ਸਤਾਰਾਂ ਅਠਾਰਾਂ ਸਾਲ ਪਹਿਲਾਂ ਠੀਕ ਇਸੇ ਥਾਂ ਤੇ ਹਾਸ਼ਮ

100