ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਗੋਦੀ ਵਿਚ ਲਈ (ਜਦ ਉਹ ਅਜੇ ਅੱਠ ਮਹੀਨਿਆਂ ਦਾ ਸੀ) ਹਾਸ਼ਮ ਦਾ ਸੁੱਘੜ ਤੇ ਸਾਊ ਪਿਓ ਨਵਾਬ ਰੋ ਰਿਹਾ ਸੀ। ਬੇਵੱਸ, ਬੇ ਉਮੀਦ? ....? ....?

ਨਵਾਬ ਹੋਰੀਂ ਦੋ ਭਰਾ ਸਨ। ਵੱਡਾ ਜਮਾਲ ਖਾਂ ਅਤੇ ਛੋਟਾ ਨਵਾਬ ਖਾਂ। ਦੋਹਾਂ ਭਰਾਵਾਂ ਦਾ ਬੜਾ ਹਿੱਤ, ਬੜਾ ਮੋਹ ਸੀ। ਜਮਾਲ ਖਾਂ ਵਿਆਹਿਆ ਹੋਇਆ ਸੀ ਅਤੇ ਨਵਾਬ ਅਜੇ ਪੜ੍ਹਦਾ ਸੀ ਅਤੇ ਜਮਾਲ ਦੀ ਹੀ ਛੋਟੀ ਸਾਲੀ ਨੂੰ ਮੰਗਿਆ ਹੋਇਆ ਸੀ। ਖੇਤੀ ਦਾ ਕੰਮ ਨਾ ਚਲਦਾ ਵੇਖਕੇ ਨਵਾਬ ਸੱਤਵੀਂ ਵਿੱਚੋਂ ਹਟਕੇ ਖੇਤੀ ਵਿੱਚ ਜਮਾਲ ਨਾਲ ਜੁੱਟ ਗਿਆ। ਜਮਾਲ ਦੀ ਸੁੰਦਰ ਬੀਵੀ ਹਸੈਨ ਬੇਗਮ ਨੇ ਪਲੇਠੀ ਦੇ ਪੁੱਤਰ ਕਾਸਮ ਤੋਂ ਪਿਛੋਂ ਦੋ ਬੱਚਿਆਂ ਨੂੰ ਜਨਮ ਦਿੱਤਾ। ਪਰ ਬਚਿਆ ਕੋਈ ਵੀ ਨਾਂ ਨਵਾਬ ਨਿੱਕੇ ਜਿਹੇ ਭਤੀਜੇ ਕਾਸਮ ਨੂੰ ਬੜਾ ਲਾਡ ਤੇ ਪਿਆਰ ਕਰਦਾ ਤੇ ਸਾਰਾ ਦਿਨ ਫੁੱਲ ਵਾਂਗ ਚੁੱਕੀ ਫਿਰਦਾ

ਕਾਸਮ ਅਜੇ ਗਿਆਰਵੀਂ ਬਾਰਵੇਂ ਸੀ ਕਿ ਜਮਾਲ ਦਾ ਸਾਇਆ ਸਿਰੋਂ ਉੱਠ ਗਿਆ। ਹੁਣ ਖੇਤੀ ਦਾ ਪੂਰਾ ਬੋਝ ਨਵਾਬ ਉੱਤੇ ਆ ਗਿਆ। ਹਸੰਨ ਬੀਬੀ ਨੇ ਕਾਸਮ ਨੂੰ ਸਕੂਲੋਂ ਹਟਾਣਾ ਚਾਹਿਆ ਪਰ ਨਵਾਬ ਖਾਂ ਨਾ ਮੰਨਿਆ। ਹੁਸੈਨ ਬੀਬੀ ਅਤੇ ਨਵਾਬ ਦੀ ਉਮਰ ਦਾ ਚੋਖਾ ਫਰਕ ਸੀ। ਪਰ ਰਿਸ਼ਤੇਦਾਰ ਅਤੇ ਪਿੰਡ ਦੇ ਪਤਵੰਤਿਆਂ ਦੇ ਦਬਾਓ ਹੇਠਾਂ ਆਪਣੀ ਮੰਗ ਛੱਡ ਹੁਸੈਨ ਬੀਬੀ ਤੇ ਚਾਦਰ ਪਾਉਣੀ ਪਈ। ਕਾਸਮ ਪੰਦਰਵੇਂ ਵਰੇ ਸੀ। ਹੁਸੈਨ ਬੀਬੀ ਨੇ ਹਾਸ਼ਮ ਨੂੰ ਜਨਮ ਦਿੱਤਾ। ਘਰ ਵਿੱਚ ਤਿੰਨਾਂ ਤੋਂ ਚਾਰ ਜੀ ਹੋ ਗਏ। ਪਰ ਹਾਸ਼ਮ ਨੇ ਅਜੇ ਦੋ ਮਹੀਨੇ ਹੀ ਮਾਂ ਦਾ ਦੁੱਧ ਚੁੰਘਿਆ ਸੀ ਕਿ ਹੁਸੈਨ ਬੀਬੀ ਪੂਰੀ ਹੋ ਗਈ। ਘਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਖੇਤੀ ਅਤੇ ਘਰ ਦੋਵੇਂ ਕੰਮ ਖੱਚਕ ਗਏ।

ਕਾਸਮ ਨੇ ਸਕੂਲ ਦੀ ਪੜ੍ਹਾਈ ਛੱਡ ਦਿੱਤੀ। ਦੂਰੋਂ ਪਾਰੋਂ ਕਈ ਰਿਸ਼ਤੇਦਾਰ ਦਬਾਓ ਪਾਉਂਦੇ ਰਹੇ ਕਿ ਨਵਾਬ ਸ਼ਾਦੀ ਕਰ ਲੈ ਪਰ ਨਵਾਬ ਆਪਣੇ ਭਤੀਜੇ ਕਾਸਮ ਨੂੰ ਕੋਈ ਦੁੱਖ ਨਹੀਂ ਸੀ ਦੇਣਾ ਚਾਹੁੰਦਾ ਅਤੇ ਉਹ ਹਰ ਇੱਕ ਨੂੰ ਨਾਂਹ ਹੀ ਕਰੀ ਗਿਆ। ਕੀ ਪਤਾ ਕੋਈ ਕਿਹੋ ਜਿਹੇ ਸੁਭਾਅ ਦੀ ਸੁਆਣੀ ਆਵੇ ਤੇ ਦੋਵੇਂ ਬਾਲ ਹੀ ਸੰਗਾੜੇ ਜਾਣ। ਪਰ ਰੋਟੀ ਟੁੱਕ ਪਕਾਉਣ ਦਾ ਸੰਕਟ ਤੇ ਬੋਟ ਜਿਹਾ ਹਾਸ਼ਮ।101