ਪੰਨਾ:ਪੱਕੀ ਵੰਡ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਾਖਵੇਂ ਘਾਹ ਤੇ ਕਰ ਦਿੱਤੀਆਂ। "ਖਾਓ ਕਰਮਾਂ ਵਾਲੀਓ" ਅਤੇ ਆਪ ਹੌਲੀ-ਹੌਲੀ ਝੁੱਗੀ ਵੱਲ ਤੁਰਿਆ।

ਗੁੱਜਰੀ ਨੇ ਚੌਥੀ ਰੋਟੀ ਸੇਕ ਕੇ ਛਾਬੇ ਵਿਚ ਸੁੱਟੀ। ਤਵਾ ਲਾਹਿਆ ਅਤੇ ਗੋਦੀ ਵਿਚ ਪਾਏ ਬਾਲ ਨੂੰ ਸਣੇ ਚੁੰਘਣੀ ਚੁੱਕ ਕੇ ਖੜੀ ਹੋ ਗਈ। ਮੈਂ ਇਹਨੂੰ ਨਾਲ ਲੈ ਚਲੀ ਆਂ। ਰੋਟੀ ਖਾ ਅਤੇ ਸ਼ਾਮੀ ਆ ਕੇ ਪਤਾ ਲੈ ਲਵੀਂ।" ਅਤੇ ਬਿਨਾਂ ਨਵਾਬ ਦੀ ਹਾਂ ਨਾਂਹ ਦੇ ਮੁੰਡਾ ਲੈ ਕੇ ਝੁੱਗੀ ਚੋਂ ਬਾਹਰ ਨਿਕਲ ਗਈ। ਮੱਝਾਂ ਹੱਕੀਆਂ ਤੇ ਡੇਰੇ ਨੂੰ ਸਿੱਧੀ ਹੋ ਗਈ।

ਨਵਾਬ ਵਿਚ ਇਕ ਅਜੀਬ ਜਿਹਾ ਉਤਰਾਅ, ਚੜ੍ਹਾਅ ਆਇਆ ਅਤੇ ਪੂਰੇ ਜੁਸੇ ਵਿਚ ਵੇਗ-ਮਈ ਮਿਠਾਸ ਜਿਹੀ ਭਰ ਗਈ। ਜਵਾਨ ਗੁੱਜਰ ਔਰਤ ਦੀ ਹਮਦਰਦੀ ਮਿੱਠੀ ਸ਼ੀਰੀਂ ਜੁਬਾਨ ਫਿਰ ਰੰਗ ਰੂਪ। ਸਭ ਕੁੱਝ ਮੋਹ ਲੈਣ ਵਾਲਾ ਸੀ। ਰੋਟੀ ਖਾ ਉਹ ਕੰਮੀ ਕਾਰੀਂ ਲੱਗ ਗਿਆ। ਪੱਠਾ ਦੱਥਾ ਪਾਉਂਦਿਆਂ ਕਰਦਿਆਂ ਸ਼ਾਮ ਹੋ ਗਈ। ਡੰਗਰ ਵੱਛਾ ਬੰਨ੍ਹ ਉਸ ਕੱਲਰ ਵੱਲ ਡੇਰੇ ਦਾ ਰੁੱਖ ਕੀਤਾ ਤਾਂ ਕੇ ਮੁੰਡਾ ਲੈ ਆਵਾਂ। | ਗੁੱਜਰ ਕਬੀਲੇ ਦੇ ਸਤ ਅੱਠ ਘਰ ਸਨ ਅਤੇ ਪਰਾਲੀ ਦੇ ਕੁਨੂੰ ਅਤੇ ਪਰਾਲੀ ਦੀਆਂ ਪਰਾਂ ਛੰਨਾਂ ਵਿਚ ਹੀ ਰਹਿੰਦੇ ਸਨ। ਡੇਰੇ ਦੇ ਚਾਰੇ ਪਾਸੇ ਮੱਝਾਂ, ਝੋਟੀਆਂ, ਕਟਰੂ, ਪਲੀਆਂ ਪਾ ਪਾ ਬੱਧੇ ਹੋਏ ਸਨ। ਨੇੜੇ ਜਾਂਦਿਆਂ ਹੀ ਇੱਕ ਮੁੰਡੇ ਨੇ ਉਹ ਨੂੰ ਉਸ ਘਰ ਪਹੁੰਚਾ ਦਿੱਤਾ ਜਿੱਥੇ ਉਹਦਾ ਬਾਲ ਸੀ।

ਪਰਾਲੀ ਦੇ ਨਿੱਘੇ ਨਰਮ ਅਤੇ ਗਰਮ ਬਿਸਤਰ ਤੇ ਇੱਕ ਬਿਰਧ ਮਾਈ ਹਾਸ਼ਮ ਨੂੰ ਗੋਦੀ ਵਿੱਚ ਲਈ ਬੈਠੀ ਸੀ ਅਤੇ ਨੇੜੇ ਹੀ ਇੱਕ ਬਿਰਧ ਬਾਬਾ ਅਤੇ ਅਧਖੜ ਬੰਦਾ ਹੁੱਕਾ ਪੀ ਰਿਹਾ ਸੀ। ਨੇੜੇ ਹੀ ਇਕ ਹੋਰ ਔਰਤ ਰੋਟੀਆਂ ਪਕਾ ਰਹੀ ਸੀ ਅਤੇ ਨੌਜਵਾਨ ਔਰਤ ਜਿਹੜੀ ਹਾਸ਼ਮ ਨੂੰ ਲੈ ਕੇ ਆਈ ਸੀ ਉਹ ਕੁੱਝ ਹਟਵਾਂ ਮੱਝ ਦੀ ਧਾਰ ਕੱਢ ਰਹੀ ਸੀ। ਸਲਾਮ ਦੁਆ, ਅਲੈਕ ਸ਼ਲੈਕ ਤੋਂ ਬਾਅਦ ਬੁੱਢੇ ਗੁੱਜਰ ਨੇ ਉਹਨੂੰ ਬੜੇ ਆਦਰ ਨਾਲ ਪਰਾਲੀ ਦੇ ਮੂੜ੍ਹੇ ਉੱਤੇ ਬਿਠਾਇਆ। ਦੂਜੇ ਮਰਦ ਨੇ ਹੁੱਕੇ ਦੀ ਨੜੀ ਉਸ ਵਲ ਫੇਰੀ ਪਰ ਉਸ ਕਿਹਾ, "ਨਹੀਂ, ਮੈਂ ਤੰਬਾਕੂ

105