ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੈ। ਜੇ ਮਰਜੀ ਹੋਏ ਤਾਂ ਹਾਂ ਕਰੀਂ।" ਅਤੇ ਮੁੰਡਾ ਲੈ ਉਹ ਹਨੇਰੇ ਵਿੱਚ ਗੁੰਮ ਹੋ ਗਈ।

ਅਤੇ ਨਵਾਬ ਦੀ ਦਿਨ ਚੜ੍ਹਦੇ ਤੱਕ ਅੱਖ ਨਾ ਲੱਗੀ। ਦੋ ਬੋਲ ਉਹਦੇ ਕੰਨਾਂ ਤੇ ਖੜਕਦੇ ਰਹੇ। ਸੋਚ ਲੈ, ਮਰਜੀ ਹੋਏ ਤਾਂ ਹਾਂ ਕਹੀਂ .... ਮੈਂ - ਮੈਂ ਬਣਾਂਗੀ ਇਹਦੀ ਮਾਂ। ਪਰ ਇਹ ਚੱਕਰ ਕੀ ਏ? ਕੀ ਦਾਰਾਂ ਸ਼ਾਦੀ ਸ਼ੁਦਾ ਨਹੀਂ ਜਾਂ ਹੋਰ ਕੋਈ ਗੱਲ? ਤੜਕਸਾਰ ਇੱਕ ਨੀਂਦ ਦਾ ਠੋਕਾ ਆਇਆ ਤਾਂ ਉਸ ਹਾਸ਼ਮ ਨੂੰ ਦਾਰਾਂ ਦੀ ਛਾਤੀ ਚੁੰਘਦਿਆਂ ਵੇਖਿਆ।

ਮੂੰਹ ਹਨੇਰੇ ਹੀ ਉਸ ਬਲਦਾਂ ਨੂੰ ਪੱਠੇ ਪਾਏ ਅਤੇ ਮਨ ਬਣਾਇਆ ਹਾਸ਼ਮ ਦਾ ਪਤਾ ਲੈਣ ਦਾ। ਵਿਹਲਾ ਹੋ ਅਜੇ ਤੁਰਨ ਹੀ ਲੱਗਾ ਸੀ ਕਿ ਬੁੱਢਾ ਗੁੱਜਰ ਤੇ ਬਿਰਧ ਮਾਈ ਝੁੱਗੀ ਵਲ ਆਉਂਦੇ ਦਿਸੇ। ਦਿਲ ਧੜਕਿਆ ਪਰ ਕੰਬਦੇ ਅਲੈਕ ਸ਼ਲੈਕ ਤੋਂ ਬਾਅਦ ਉਹ ਤਿੰਨੇ ਝੁੱਗੀ ਵਿੱਚ ਮੰਜੇ ਤੇ ਬੈਠ ਗਏ।

ਬੁੱਢੇ ਗੁੱਜਰ ਨੇ ਗੱਲ ਤੋਰੀ। "ਚੌਧਰੀ, ਦਾਰਾਂ ਮੇਰੀ ਧੀ ਏ। ਦਸ ਸਾਲ ਪਹਿਲਾਂ ਅਸੀਂ ਇਹਦਾ ਵਿਆਹ ਬੜੀ ਠਾਠ-ਬਾਠ ਨਾਲ ਕੀਤਾ, ਪਰ ਮੰਦ ਭਾਗਾ ਵਿਆਹ ਤੋਂ ਦੋ ਦਿਨ ਪਿਛੋਂ ਫੌਤ ਹੋ ਗਿਆ। ਮੇਰੀ ਧੀ ਦਾਰਾਂ ਦਾ ਐਸਾ ਦਿਲ ਟੁੱਟਾ! ਅਸਾਂ ਸੌ ਜਤਨ ਕੀਤੇ ਹੋਰ ਕਿਤੇ ਬਿਠਾਣ ਦੇ। ਕਿਸੇ ਹੋਰ ਲੜ ਲਾਉਣ ਦੇ ਪਰ ਦਾਰਾਂ ਨੇ ਸਾਡੀ ਇੱਕ ਨਾ ਮੰਨੀ। ਆਖਰ ਜਵਾਨ ਧੀ ਉਮਰ ਭਰ ਘਰ ਬਿਠਾਣੀ ਔਖੀ ਸੀ। ਅਸਾਂ ਚੰਗੇ ਤੋਂ ਚੰਗੇ ਘਰ ਟਿਕਾਣੇ ਵੇਖੇ, ਦੱਸੇ। ਪਰ ਉਹ ਇਹ ਆਖ ਕੇ ਸਾਨੂੰ ਲਾ-ਜਵਾਬ ਕਰ ਦਿੰਦੀ। ‘ਬਾਬਾ ਮੈਂ ਤੁਹਾਡੇ ਉੱਤੇ ਬੋਝ ਨਹੀਂ ਬਣਦੀ। ਮੈਂ ਕੰਮ ਕਰਾਂਗੀ। ਤੁਸੀਂ ਰੋਟੀ ਕੱਪੜਾ ਦਈ ਜਾਓ। ਐਨੇ ਵਿੱਚ ਮੈਂ ਮਹਿੰਗੀ ਨਹੀਂ।' ਪਰ ਕੁਦਰਤ ਖੁਦਾ ਦੀ! ਕੱਲ੍ਹ ਤੇਰੇ ਇਸ ਨਿੱਕੇ ਜੇਹੇ ਬਾਲ ਨੇ ਕੀ ਜਾਦੂ ਕੀਤਾ ਕਿ ਉਹਦੀ ਮਾਂ-ਮਮਤਾ ਜਾਗ ਪਈ। ਕੱਲ੍ਹ ਤੋਂ ਹੀ ਉਹ ਇਸ ਬਾਲ ਨੂੰ ਅਪਣਾ ਲੈਣ ਤੇ ਘਰ ਕਰਨ ਬਾਰੇ ਆਖ ਰਹੀ ਏ ਅਤੇ ਹੁਣ ਅਸੀਂ ਤੇਰੀ ਰਜਾਮੰਦੀ, ਤੇਰੀ ਮਰਜੀ ਜਾਨਣ ਬਾਰੇ ਆਏ ਹਾਂ।"

ਫਿਰ ਉਸੇ ਸ਼ਾਮ ਦਾਰਾਂ ਨਹੀਂ ਸਰਦਾਰ ਬੇਗਮ ਅਤੇ ਨਵਾਬ ਖਾਂ ਨੇ ਹੱਕ

109