ਨੂੰ ਆਉਂਦੀ ਵੇਖਦਾ ਤਾਂ ਖਿਝ ਭਰੀ ਖੁਸ਼ੀ ਚੜ੍ਹ ਜਾਂਦੀ। ਉਹ ਨਹੀਂ ਸੀ ਚਾਹੁੰਦਾ ਕਿ ਨਿੱਕੀ ਜਿਹੀ ਬਾਲੜੀ ਨੱਜੋ ਮਾਲੁਕ ਕੂਲੇ ਹੱਥ ਫੂਕੇ ਅਤੇ ਬਲੌਰ ਵਰਗੀਆਂ ਸੁੰਦਰ ਅੱਖਾਂ ਧੂੰਏ ਵਿੱਚ ਖਰਾਬ ਕਰੇ ਜਾਂ ਧੁੱਪ ਵਿੱਚ ਖੇਤ ਆ ਕੇ ਰੰਗ ਕਾਲਾ ਕਰੇ। ਖੁਸ਼ੀ ਇਸ ਗੱਲੋਂ ਕਿ ਉਹਦੇ ਬਾਰ-ਬਾਰ ਰੋਕਣ ਤੇ ਵੀ ਉਹ ਮੋਹ ਮਾਰੀ ਖੇਤ ਆ ਜਾਂਦੀ ਤੇ ਕਹਿੰਦੀ, "ਵੀਰੇ, ਤੇਰੇ ਬਿਨਾਂ ਮੇਰਾ ਦਿਲ ਨਹੀਂ ਲਗਦਾ।"
ਦੂਰੋਂ ਆਉਂਦੀ ਨੱਜੋ ਨੂੰ ਵੇਖ ਉਹ ਹੱਥਲਾ ਕੰਮ ਵਿੱਚੇ ਛੱਡ ਅਗਲ ਵਾਂਹਡੀ ਉਠ ਭੱਜਦਾ ਤੇ ਝੱਪਟ ਕੇ ਨੱਜੋ ਨੂੰ ਮੋਢੇ ਤੇ ਬਿਠਾ ਲੈਂਦਾ ਤੇ ਖੂਹ ਤੱਕ ਨਾ ਉਤਾਰਦਾ ਅਤੇ ਫਿਰ ਖੂਹ ਦੀ ਮੌਣ ਤੇ ਬਿਠਾਕੇ ਕਹਿੰਦਾ, "ਮੇਰੀ ਗੁੜੀਆ ਭੈਣ, ਜੇ ਤੂੰ ਕੱਲ੍ਹ ਨੂੰ ਭੀ ਆਈ ਤਾਂ ਮੈਂ ਰੋਟੀ ਨਹੀਂ ਖਾਣੀ।" ਅਤੇ ਨੱਜੋ ਦੀਆਂ ਸੁੰਦਰ ਅੱਖਾਂ ਵਿੱਚ ਪਾਣੀ ਛਲਕ ਪੈਂਦਾ। ਫਿਰ ਹਾਸ਼ਮ ਉਹਨੂੰ ਖਿੱਚਕੇ ਗੋਦੀ ਬਿਠਾ ਲੈਂਦਾ ਤੇ ਕਹਿੰਦਾ, "ਨਹੀਂ ਨਹੀਂ ਮੇਰੀ ਬੀਬੀ ਭੈਣ, ਮੈਂ ਤਾਂ ਕਹਿੰਦਾਂ ਤੇਰੇ ਖੇਡਣ ਦੇ ਦਿਨ ਨੇ॥ ਤੂੰ ਬਾਲਾਂ ਨਾਲ ਖੇਡਿਆ ਕਰ।"
ਨੱਜੋ ਕਹਿੰਦੀ, "ਵੀਰੇ, ਮੈਨੂੰ ਖੇਡ ਨਹੀਂ ਤੂੰ ਚੰਗਾ ਲੱਗਦਾ ਏ।"
ਫਿਰ ਦੋਵੇਂ ਇੱਕ ਦੂਜੇ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ। ਹਾਸ਼ਮ ਦਾ ਵੀ ਨਜ਼ਮਾਂ ਤੋਂ ਬਿਨਾਂ ਕਿਹੜਾ ਦਿਲ ਲਗਦਾ ਸੀ। ਕਹੀ ਦੇ ਹਰ ਟੱਕ, ਖੂਹ ਦੇ ਹਰ ਗੇੜੇ, ਹਲ ਦੇ ਹਰ ਮੋੜ ਉਹ ਪਿੰਡ ਵਾਲੇ ਪਹੇ ਤੇ ਨੱਜੋ ਦੀ ਤਲਾਸ਼ ਵਿੱਚ ਅੱਖਾਂ ਵਿਛਾ ਦਿੰਦਾ। ਰੋਟੀ ਖਾ ਉਹ ਕੰਮ ਲੱਗ ਜਾਂਦਾ ਅਤੇ ਨਿੱਜੋ ਕੋਲ ਖੇਡਦੀ ਮਿੱਠੀਆਂ-ਮਿੱਠੀਆਂ ਗੱਲਾਂ ਕਰੀ ਜਾਂਦੀ। ਘਾਹ ਦੀਆਂ ਤਿੜਾਂ ਪੁਟ-ਪੁਟ ਬਲਦਾਂ ਦੇ ਮੂੰਹ ਵਿਚ ਪਾਈ ਜਾਂਦੀ ਅਤੇ ਸ਼ਾਮੀ ਘਰ ਮੁੜਨ ਲਗਿਆਂ ਜਦ ਹਾਸ਼ਮ ਪੱਠਿਆਂ ਦੀ ਪੰਡ ਚੁੱਕਦਾ ਤਾਂ ਨਜ਼ਮਾ ਵੀ ਪੱਠੇ ਚੁੱਕਣ ਦੀ ਜਿੱਦ ਕਰਦੀ।
"ਨਹੀਂ ਮੇਰੀ ਬੀਬੀ ਭੈਣ, ਭਰਾ ਦੇ ਹੁੰਦਿਆਂ ਭੈਣਾ ਨਹੀਂ ਪੱਠੇ ਚੁਕਦੀਆਂ।"
ਫਿਰ ਉਹ ਬਲਦ ਹੱਕ ਮਗਰ ਤੁਰ ਪੈਂਦੀ। ਘਰ ਆ ਕੇ ਦੋਵੇਂ ਰੋਟੀ ਪਕਾਉਂ ਦੇ ਖਾਂਦੇ, ਪੱਠਾ ਦੱਥਾ ਪਾ, ਵਿਹਲੇ ਹੋ ਕੰਮ ਨਿਪਟਾ ਮੰਜੀ ਤੇ ਪਏ ਬੁਝਾਰਤਾਂ, ਚੁਟਕਲੇ ਅਤੇ ਅੜੌਣੀਆਂ ਸੁਲਝਾਂਦੇ। ਨਜ਼ਮਾਂ ਕਿਸੇ ਰਾਜੇ, ਕਿਸੇ ਪਰੀ ਦੀ ਕਹਾਣੀ
111