ਪੰਨਾ:ਪੱਕੀ ਵੰਡ.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਰ ਤੂੰ ਤਾਂ ਅੰਗੂਠੇ ਲਾ ਕੇ ਪੱਕਾ ਈ ਕਰ ਲਿਆ ਏ।"

ਅਤੇ ਫਿਰ ਇੱਕ ਦਿਨ ਨੱਜੋ ਨੂੰ ਬੁਖਾਰ ਨੇ ਆ ਘੇਰਿਆ। ਕੀ ਕੀ ਯਤਨ ਨਾ ਕੀਤੇ ਹਾਸ਼ਮ ਨੇ ਨੱਜੋ ਦਾ ਤਾਪ ਲਾਹੁਣ ਵਾਸਤੇ। ਤਿੰਨ ਦਿਨ, ਤਿੰਨ ਰਾਤਾਂ ਬਿਨਾਂ ਪਾਣੀ ਦੀ ਮੱਛੀ ਵਾਂਗ ਤੜਫੀ ਅਤੇ ਚੌਥੇ ਦਿਨ ਉਹ ਹਾਸ਼ਮ ਦੀ ਗੋਦੀ ਵਿਚ ਹੀ ਦਮ ਤੋੜ ਗਈ। ਹਾਸ਼ਮ ਦੀ ਨਿੱਕੀ ਜਿਹੀ ਸਤੂੰ ਸ਼ਟ ਤੇ ਪਿਆਰੀ ਜੰਨਤ ਹੀ ਉੱਜੜ ਗਈ। ਸਾਰੇ ਵਜੂਦ ਦਾ ਲਹੂ ਪੀਲਾ ਪਾਣੀ ਬਣ ਗਿਆ | ਅੱਖਾਂ ਇੱਕ ਤਿੱਪ ਵੀ ਪਾਣੀ ਬਾਹਰ ਨਾ ਸੁੱਟ ਸਕੀਆਂ ਅਤੇ ਖਾਰਾ ਪਾਣੀ ਕਪਾਲ ਨੂੰ ਚੜ੍ਹ ਗਿਆ। ਕਰਬ ਅਤੇ ਪੀੜ! ਦੂਰ-ਦੂਰ ਤੱਕ ਸੁੰਨੀ ਦੁਨੀਆਂ! ਅਣਹੋਣੀ ਸੱਟ! ਉਹਨੂੰ ਸਕਤਾ ਜਿਹਾ ਹੋ ਗਿਆ। ਹਸਦੀ ਹਸਾਉਂਦੀ ਟਹਿਕਦੀ ਚੰਪਾ ਕਲੀ ਨਜ਼ਮਾਂ ਮਣਾ ਮੂੰਹੀ ਮਿੱਟੀ ਹੇਠ ਦੱਬੀ ਗਈ।

ਬੜੇ ਬਜ਼ੁਰਗਾਂ ਬੰਦਿਆਂ ਮਾਈਆਂ ਨੇ ਪੀੜਾਂ ਭਰੀਆਂ ਕਹਾਣੀਆਂ ਸੁਣਾ-ਸੁਣਾ ਭਾਣਾ ਮੰਨਣ ਦੀ ਪ੍ਰੇਰਨਾ ਦਿੱਤੀ ਪਰ ਹਾਸ਼ਮ ਉਤੇ ਤਾਂ ਦੁੱਖਾਂ ਦੇ ਪਹਾੜ ਟੁੱਟ ਪਏ ਸਨ। ਚੁੱਪ, ਨਾ ਹੂੰ ਨਾ ਹਾਂ। ਨਾ ਪਾਣੀ, ਨਾ ਰੋਟੀ। ਸੁੱਕੀਆਂ ਅੱਖਾਂ ਵਿਚ ਪਾਣੀ ਦੀ ਗਿਲਾਣ ਨਾ ਨੀਂਦ।

"ਸੁਖ ਮੇਂ ਬਹੁ ਸੰਗੀ ਭਏ |" ਸੁੱਖ ਤਾਂ ਵੰਡਾਣ ਲਈ ਬਹੁਤ ਬੰਦੇ ਹੁੰਦੇ ਨੇ ਪਰ ਦੁੱਖ ਵੰਡਾਣ ਵਾਲਾ ਟੋਹ-ਟੋਹ ਕੇ ਵੀ ਨਹੀਂ ਲੱਭ ਸਕਦਾ। ਅਤੇ ਫਿਰ ਪੂਰਾ ਸਾਡਾ ਹੀ ਲੰਘ ਗਿਆ ਭੁੱਖਿਆਂ, ਤਿਹਾਇਆਂ, ਉਨੀਂਦਿਆਂ ਪਰ ਨੀਮ ਬੇਹੋਸ਼ੀ ਵਿੱਚ ਭੁੱਖੇ ਤਿਹਾਏ ਬਲਦ ਉਸ ਪੰਜਾਲੀ ਵਿੱਚ ਲਿਆ ਫਸਾਏ। ਪਰ ਨੀਮ ਬੇਹੋਸ਼ੀ ਵਿੱਚ ਉਦਾਸ ਰੁੱਖੀਆਂ ਅੱਖਾਂ ਪਿੰਡ ਵਾਲੇ ਪਹੇ ਤੇ ਨਜ਼ਮਾਂ ਦੀ ਤਲਾਸ਼ ਵਿੱਚ ਫੈਲੀਆਂ ਰਹੀਆਂ। ਭਟਕਦੀਆਂ ਨਜ਼ਰਾਂ ਨੇ ਜਦ ਨਿੱਕੀ ਬਲੋਚ ਕੁੜੀ ਤੇ ਭੁਲੇਖਾ ਖਾਧਾ, ਇੱਕ ਪਲ ਉਮਾਹ ਨਾਲ ਰੂਹ ਖਿੜੀ। ਪਰ ਫਿਰ ਦਿਲ ਰੂਹ ਦਿਮਾਗ ਧੱਕਾ ਖਾ ਗਿਆ। ਖੂਹ ਦੀ ਮੌਣ ਤੇ ਲੱਗੇ ਸੀਮਿੰਟ ਤੇ ਲਿਖਿਆ ਸੀ ਨੱਜੋ ਦਾ ਖੂਹ ਅਤੇ ਨੱਜੋ ਦੇ ਪੈਰ ਦਾ ਚਿੱਤਰ ਲੱਗਾ ਹੋਇਆ ਸੀ। ਉਹਦੀ ਨਿਗਾਹ ਪਈ ਤਾਂ ਰੋਣ ਨੂੰ ਥਾਂ ਮਿਲ ਗਈ। ਪੈਰ ਚਿੱਤਰ ਤੇ ਸਿਰ ਰੱਖ ਉਹ ਫੁੱਟ-ਫੁੱਟ ਕੇ ਰੋ ਪਿਆ। ਚਿਰਾਂ ਤੋਂ ਰੋਕੇ

113