ਪੰਨਾ:ਪੱਕੀ ਵੰਡ.pdf/114

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਰੇ ਪਾਣੀ ਦਾ ਕੜ ਟੁੱਟ ਗਿਆ ਤੇ ਪਾਣੀ ਕਪਾਲ ਤੋਂ ਅੱਖਾਂ ਵੱਲ ਮੁੜ ਪਿਆ। ਅੱਖਾਂ ਦੇ ਸੁੱਕੇ ਖੁਸ਼ਕ ਚਸ਼ਮੇ ਉਬਲ ਪਏ। ਦਿਮਾਗ ਹੌਲਾ ਹੋਗਿਆ ਅਤੇ ਅੱਖਾਂ ਨੀਂਦ ਨਾਲ ਮੀਟੀਆਂ ਗਈਆਂ। ਨੀਂਦ ਬੇਹੋਸ਼ੀ ਬਣ ਗਈ।

ਖੂਹ ਤੇ ਪਾਣੀ ਭਰਨ ਆਈਆਂ ਬਲੋਚ ਸਵਾਣੀਆਂ ਦੇ ਡੋਲ ਖੜਕਦੇ ਰਹੇ। ਗਾਗਰਾਂ ਤੇ ਕਲਸੇ ਗੜਵੇ ਬਗਬਗਾਂਦੇ ਰਹੇ। ਨਰਮ ਕਲਾਈਆਂ ਦੇ ਕੰਗਣ ਛਣ ਛਣਾਂਦੇ ਰਹੇ। ਪਸ਼ਮੀਨੇ ਦੀਆਂ ਜਾਕਟਾਂ ਤੇ ਲੱਗੇ ਸ਼ੀਸ਼ੇ ਚਮਕਦੇ ਤੇ ਮੋਤੀ ਦਮਕਦੇ ਰਹੇ ਪਰ ਹਾਸ਼ਮ ਨੂੰ ਹੋਸ਼ ਨਾ ਆਈ। ਦਿਨ ਗਿਆ, ਰਾਤ ਗਈ, ਦਿਨ ਸਿਖਰੋਂ ਢਲ ਤੀਜੇ ਪਹਿਰੇ ਹੋਇਆ। ਉਹ ਸੁਪਨੇ ਵਿੱਚ ਇੱਕ ਸੰਘਣੇ ਵਣ ਵਿਚ ਭਟਕ ਰਿਹਾ ਸੀ। ਸੁਨਹਿਰੀ ਵਾਲਾਂ ਵਾਲੀ ਨੱਜੋ ਕਦੀ ਲੁਕ ਜਾਂਦੀ ਕਦੇ ਸਾਹਮਣੇ ਆ ਜਾਂਦੀ। ਉਹ ਭਜਦਾ ਉਹਨੂੰ ਫੜਨ ਲਈ। ਉਹ ਹੋਰ ਅੱਗੇ ਨੱਸ ਜਾਂਦੀ। ਪਰਬਤ ਵੱਲੋਂ ਉਤਰਦਾ ਇੱਕ ਸ਼ੂਕਦੇ ਪਾਣੀ ਦਾ ਵਹਿਣ ਆਇਆ ਨੱਜੋ ਉਸ ਵਿੱਚ ਉੱਤਰ ਗਈ। ਉਸ ਤਰਲਾ ਮਾਰਿਆ, "ਨਾ, ਨੱਜੋ, ਨਾ। ਪਾਣੀ ਸ਼ੂਕ ਰਿਹਾ ਹੈ। ਡੁੱਬ ਜਾਵੇਂਗੀ।"

ਨੱਜੋ ਹੱਸਦੀ ਜਾਂਦੀ ਅਤੇ ਕਹਿੰਦੀ, "ਆ ਜਾ ਵੀਰੇ, ਲੰਘ ਆ। ਇਸ ਨਦੀ ਤੋਂ ਪਾਰ ਉਹ ਸ਼ਹਿਜਾਦੀ ਏ ਜਿਹਦੀ ਤੂੰ ਕਹਾਣੀ ਸੁਣਾਉਂਦਾ ਸੀ। ਆਜਾ ਵੇਖ, ਇਹ ਪਾਣੀ ਜੰਮਿਆ ਹੋਇਆ ਏ।"

ਉਸ ਵੇਖਿਆ ਨੱਜੋ ਪਾਣੀ ਦੇ ਉੱਤੇ ਇਸ ਤਰ੍ਹਾਂ ਖਲੋਤੀ ਹੋਈ ਸੀ ਜਿਵੇਂ ਸ਼ੀਸ਼ੇ ਦੀ ਸਿਲ ਤੇ ਪਰ ਹੇਠਾਂ ਪਾਣੀ ਸ਼ੂਕ ਰਿਹਾ ਸੀ। "ਜੋ, ਮੇਰੀ ਭੈਣ ਤੂੰ ਐਨੇ ਦਿਨ ਕਿੱਥੇ ਰਹੀ। ਮੈਂ ਤੈਨੂੰ ਭਾਲਦਾ ਰਿਹਾ। ਮੈਂ ਤੇਰੇ ਬਾਝੋਂ ਬਹੁਤ ਰੋਇਆ।

ਫਿਰ ਦਸਾਂਗੀ ਤੂੰ ਲੰਘ ਆ। ਲੰਘ ਆ ਵੀਰੇ, ਫਿਰ ਪਾਣੀ ਘਰ ਜਾਏਗਾ। ਲੰਘ ਆ ਤੈਨੂੰ ਰੂਪਮਤੀ ਸ਼ਹਿਜਾਦੀ ਦਿਖਾਵਾਂ। ਉਹ ਬਹੁਤ ਸੁੰਦਰ ਬਹੁਤ ਸੋਹਣੀ ਏ।"

ਕੜਕ ਨਾਲ ਜੰਮੇ ਪਾਣੀ ਵਿੱਚ ਦਰਾੜਾਂ ਪੈ ਗਈਆਂ ਅਤੇ ਨਜ਼ਮਾ ਹੇਠਾਂ

114