ਸਮੱਗਰੀ 'ਤੇ ਜਾਓ

ਪੰਨਾ:ਪੱਕੀ ਵੰਡ.pdf/118

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਇਆ। ਉਨਾਂ ਤੇ ਮੱਝਾਂ ਦਾ ਮੇਲਾ ਲੱਗ ਗਿਆ। ਬਲੋਚਾਂ ਤੇ ਗੁੱਜਰਾਂ ਨੇ ਇੱਕਲੇ ਬੈਠ ਵਾਰਤਾ ਕੀਤੀ। ਫਿਰ ਦੋਹਾਂ ਕਬੀਲਿਆਂ ਨੇ ਛੱਪੜੀ ਕੋਲ ਬੈਠੇ ਅੱਲਾ ਲੋਕ ਨਾਲ ਵਾਰਤਾ ਕੀਤੀ।

ਅਗਲੇ ਦਿਨ ਖੂਹ ਦੀ ਮੁਰੰਮਤ ਸ਼ੁਰੂ ਹੋਈ। ਨਵੀਂ ਹਲਟੀ, ਨਵੀਂ ਮਾਹਲ ਪੈ ਗਈ। ਲੋਕਾਂ ਜਿਦੋ ਜਿਦੀ ਬਲਦ ਜੁੱਤੇ। ਚਿਰਾਂ ਦੀ ਸੁੱਕੀ ਛੱਪੜੀ ਢਿਆਂ ਤੱਕ ਉੱਛਲ ਪਈ। ਊਠਾਂ ਤੇ ਰੰਗ, ਇੱਟਾਂ, ਚੂਨਾ, ਸੀਮਿੰਟ ਆ ਗਿਆ। ਸੀਮਿੰਟ ਲੱਗੀਆਂ ਤਿੰਨ ਇੱਟਾਂ, ਜਿਥੇ ਨਜਮਾ ਦਾ ਪੈਰ ਚਿੰਨ੍ਹ ਸੀ ਸਹੀ ਸਲਾਮਤ ਸੀ। ਪੈਰ ਚਿੱਤਰ ਨੂੰ ਵਿਚ ਲੈ ਕੇ ਇਕ ਅਤਿ ਸੁੰਦਰ ਮਕਬਰਾ ਬਣਨਾ ਸ਼ੁਰੂ ਹੋਇਆ। ਦਿਨ ਰਾਤ ਇੱਕ ਕਰ ਮਕਬਰਾ ਬਣ ਗਿਆ।

ਫਿਰ ਇੱਕ ਦਿਨ ਢੋਲ ਤੇ ਡੱਗਾ ਵੱਜਿਆ। ਮਿੱਠੇ ਬੋਲਾਂ ਦੀਆਂ ਦੇਗਾਂ ਮਹਿਕ ਪਈਆਂ। ਦੂਰ-ਦੂਰ ਤੋਂ ਲੋਕ ਮੇਲੇ ਤੇ ਆਏ। ਅਖਾੜੇ ਗੁੱਡੇ। ਪਹਿਲਵਾਨਾਂ ਨੇ -ਮਾਲੀਆਂ ਜਿੱਤੀਆਂ। ਕਵਾਲਾਂ ਨੇ ਕਵਾਲੀਆਂ ਗਾ ਗਾ ਰੰਗ ਬੰਨ ਦਿੱਤਾ। ਮਲੰਗਾਂ ਨੇ ਅੱਲਾ ਹੂ .. ਅਲਾ ਹੂ ਅਲਾਪਦਿਆਂ ਜਲੀਆਂ ਪਾਈਆਂ। ਫਿਰ ਭਰੇ ਇੱਕਠ ਵਿੱਚ ਬਲੋਚ ਕਬੀਲੇ ਦੇ ਸਰਦਾਰ ਨੇ ਮਕਬਰੇ ਦਾ ਬੂਹਾ ਖੋਲਿਆ। ਸਭ ਤੋਂ ਪਹਿਲਾਂ ਸਰਦਾਰ ਤੇ ਉਹਦੀ ਸੁਆਣੀ ਅੰਦਰ ਗਏ। ਜੋਤ ਲਾਈ ਅਤੇ ਨਿੱਕੀ ਜਿਹੀ ਕੁੜੀ, ਜਿਹਦੀ ਉਮਰ ਛੇ ਸੱਤ ਸਾਲ ਸੀ, ਗੋਰੀ ਚਿੱਟੀ ਜਪਾਨੀ ਖਿਡੌਣਾ ਜਿਹੀ, ਜੀਹਦੇ ਸੁਨਹਰੀ ਵਾਲ ਤੇ ਸੁੰਦਰ ਅੱਖਾਂ, ਸ਼ਾਇਦ ਉਹ ਬਲੋਚ ਸਰਦਾਰ ਦੀ ਧੀ ਸੀ, ਨੂੰ 'ਵਾਜ਼ ਮਾਰੀ, "ਆ ਬੇਟੀ ਨਜ਼ਮਾਂ, ਆ ਵੇਖ ਪੈਰ ਚਿੰਨ੍ਹ।"

ਕੁੜੀ ਨੇ ਪਹਿਲਾਂ ਹੀ ਚਿੰਨ ਤੇ ਪੈਰ ਰੱਖ ਕਿਹਾ, "ਹਾਂ ਅੱਬਾ, ਇਹ ਮੈਂ ਲਾਇਆ ਸੀ।"

ਫਿਰ ਬਲੋਚ ਸਰਦਾਰ ਤੇ ਉਹਦੀ ਬੇਗਮ ਨੇ ਮੁੱਠੀਆਂ ਭਰ ਭਰ ਲੋਕਾਂ ਵਿਚ ਪੈਸੇ ਸੁੱਟੇ ਅਤੇ ਮਕਬਰੇ ਦਾ ਬੂਹਾ ਹਰ ਇਕ ਲਈ ਖੋਲ ਦਿੱਤਾ। ਹਰ ਕੋਈ ਅੰਦਰ ਜੋਤ ਲਾਉਣ ਤੇ ਦਰੂਦ ਪੜ੍ਹਨ ਗਿਆ।

ਅਗਲੀ ਸਵੇਰ ਕਾਫਲਾ ਕੂਚ ਕਰ ਗਿਆ। ਹਰ ਇੱਕ ਵਰਗ ਵਿੱਚ

118