ਪੰਨਾ:ਪੱਕੀ ਵੰਡ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਸਦਾ ਸੱਚ ਬੋਲਣ ਦੀ ਸਿੱਖਿਆ ਕਿਉਂ ਦਿੰਦਾ।

ਗੱਲ ਕਿਹੜਾ ਪੁਰਾਣੀ ਸੀ। ਅਜੇ ਦਸ ਦਿਨ ਪਹਿਲਾਂ ਦੀ ਤਾਂ ਗੱਲ ਸੀ। ਜਦ ਉਹ ਓਵਰਹਾਲ ਸਾਈਕਲ ਨੂੰ ਪੂਰੇ ਜੋਰ ਨਾਲ ਭਜਾਈ ਗਿਲਵਾਲੀ ਗੇਟ ਦੇ ਅੰਦਰਲੇ ਪਾਸੇ ਰਿੰਗ ਬਜ਼ਾਰ ਵਿਚੋਂ ਜਾ ਰਿਹਾ ਸੀ ਇਕ ਨੌਜਵਾਨ ਲੜਕੀ ਕਾਹਲੀ ਨਾਲ ਅੰਦਰੋਂ ਨਿਕਲੀ ਤੇ ਉਹਦੇ ਵਿਚ ਆ ਟਕਰਾਈ। ਉਸ ਜ਼ੋਰ ਨਾਲ ਬਰੇਕਾਂ ਲਾਈਆਂ ਤੇ ਉਹ ਸਿਰ ਭਾਰ ਡਿੱਗਾ ਪਰ ਚੁਫਾਲ ਗਿਰ ਕੇ ਲੜਕੀ ਬੇਹੋਸ਼ ਹੋ ਗਈ ਸੀ। ਅਜੇ ਉਹ ਸੰਭਲਿਆ ਵੀ ਨਹੀਂ ਸੀ ਕਿ ਲੋਕਾਂ ਦੀ ਭੀੜ 'ਕੱਠੀ ਹੋ ਗਈ। ਉਹ ਬੇਹੋਸ਼ ਪਈ ਲੜਕੀ ਨੂੰ ਚੁੱਕ ਕੇ ਅੰਦਰ ਲੈ ਗਏ। ਦੋ ਤਿੰਨ ਬੰਦਿਆਂ ਨੇ ਉਸ ਨੂੰ ਬਾਹਾਂ ਤੋਂ ਫੜ ਕੇ ਅੰਦਰ ਵਿਹੜੇ ਵਿਚ ਕੰਧ ਨਾਲ ਜਾ ਬਿਠਾਇਆ। ਕਿਸੇ ਨੇ ਉਹਦੀ ਸਾਇਕਲ ਵਿਹੜੇ ਵਿਚ ਲਿਆ ਖੜਾਈ। ਜਿੰਦਾ ਲਗਾ ਕੇ ਚਾਬੀ ਜੇਬ ਵਿਚ ਪਾ ਲਈ। ਸਾਰਾ ਘਰ ਮਰਦਾਂ ਔਰਤਾਂ ਨਾਲ ਭਰ ਗਿਆ। ਲੋਕ ਉਦਾਸੇ ਪਰ ਹਰਖੇ ਹੋਏ ਸਨ। ਭਾਂਤ-ਭਾਂਤ ਦੇ ਲੋਕ ਅਤੇ ਭਾਂਤ-ਭਾਂਤ ਦੀਆਂ ਗੱਲਾਂ ਹੋ ਰਹੀਆਂ ਸਨ।

"ਜ਼ਾਹਰਾ ਤਾਂ ਕੋਈ ਸੱਟ ਝਰੀਟ ਨਹੀਂ ਸੀ। ਗੁੱਝੀ ਸੱਟ ਹੋਣੀ ਏ।"

"ਦਹਿਲ ਕੇ ਵੀ ਤਾਂ ਬੇਹੋਸ਼ ਹੋ ਸਕਦੀ ਹੈ।"

ਕੁਝ ਵੀ ਹੋਵੇ ਲੜਕੀ ਬਚਦੀ ਨਹੀਂ ਦਿਸਦੀ।"

"ਹੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਿਹਰ ਕਰੀਂ, ਵਿਚਾਰਿਆਂ ਦਾ ਇੱਕੋ ਇਕ ਸਹਾਰਾ। ਉਹ ਵੀ ਧੀ ਦਾ ਧੰਨ।" ਜਨਾਨੀਆਂ ਤਰਾਹ-ਤਰਾਹ ਕਰਕੇ ਬੇਨਤੀਆਂ ਅਰਦਾਸਾਂ ਕਰ ਰਹੀਆਂ ਸਨ।

ਜਿਹੜਾ ਆਉਂਦਾ ਉਹ ਪੁੱਛਦਾ, "ਕਿਹੜਾ ਏ ਉਹ ਸਾਇਕਲ ਵਾਲਾ? ਅੰਨੇ ਹੋ ਕੇ ਚਲਾਂਦੇ ਨੇ ਪਤਾ ਨਹੀਂ ਅੱਗੇ ਕਿਹੜੇ ਮੋਰਚੇ ਤੇ ਜਾਣਾ ਹੁੰਦਾ ਏ। ਇਹਨੂੰ ਪੁਲਸ ਦੇ ਹਵਾਲੇ ਕਰੋ।"

{{gap} ਹਰ ਕੋਈ ਉਸ ਨੂੰ ਅੱਖਾਂ ਨਾਲ ਹੀ ਪੀ ਜਾਣਾ ਚਾਹੁੰਦਾ ਸੀ। ਉਹ ਮਨ ਹੀ ਮਨ ਅਰਦਾਸਾਂ ਕਰ ਰਿਹਾ ਸੀ। "ਸੱਚੇ ਪਾਤਸ਼ਾਹ, ਮੇਰਾ ਕਸੂਰ ਤਾਂ ਕੋਈ ਨਹੀਂ

123