ਪੰਨਾ:ਪੱਕੀ ਵੰਡ.pdf/127

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫਰਜ਼ ਨਿਭਾਂਦਾ ਏ। ਮੈਂ ਸਿਰਫ ਏਨਾਂ ਹੀ ਪੁੱਛਣਾ ਏ ਕਿ ਤੈਨੂੰ ਮੇਰੇ ਘਰ ਤਕ ਜਾਣ ਦੀ ਝਿਜਕ ਕਿਉਂ ਏ ਜਦ ਕਿ ਮੈਂ ਰੋਜ਼-ਰੋਜ਼ ਕਹਿੰਦਾ ਹਾਂ ਅਤੇ ਤੂੰ ਟਾਲ ਮਟੋਲ ਕਰ ਜਾਂਦਾ ਏ।"

"ਸਚ ਦੱਸਾਂ ਮਾਨਯੋਗ, ਮੈਨੂੰ ਉਸ ਥਾਂ ਤੋਂ ਡਰ ਲਗਦਾ ਏ ਜਿੱਥੇ ਮੇਰਾ ਐਕਸੀਡੈਂਟ ਹੋਇਆ ਸੀ। ਦੂਜੇ, ਜਿਨ੍ਹਾਂ ਲੋਕਾਂ ਵਿਚ ਮੈਂ ਮੁਲਜ਼ਮ ਬਣਿਆ ਸੀ ਉਹਨਾਂ ਦੀਆਂ ਨਜ਼ਰਾਂ ਤੋਂ ਮੈਨੂੰ ਡਰ ਲੱਗਦਾ ਏ। ਅਤੇ ਉਹ ਘਰ ਵਾਲੇ ਮੈਨੂੰ ਕੀ ਚੰਗਾ ਕਹਿਣਗੇ।" ਸਚਮੁਚ ਹੀ ਮੋਹਨ ਦੀ ਰੂਹ ਕੰਬ ਜਾਂਦੀ ਸੀ ਉਸ ਥਾਂ ਨੂੰ ਯਾਦ ਕਰਕੇ।

ਸਰਦਾਰੀ ਲਾਲ ਨੇ ਬੜੀ ਗੰਭੀਰਤਾ ਨਾਲ ਕਿਹਾ, "ਮੋਹਨ ਬੇਟਾ, ਇਹ ਤੇਰੇ ਸਾਊਪੁਣੇ, ਪਵਿੱਤਰ ਮਨ ਦੀ ਪਵਿੱਤਰ ਆਤਮਾ ਦੀ ਸੋਚ ਏ। ਬੇਟਾ ਸ਼ਹਿਰਾਂ ਦੇ ਭੀੜ ਭੜੱਕੇ ਵਿਚ ਨਿੱਤ ਐਕਸੀਡੈਂਟ ਹੁੰਦੇ ਨੇ। ਵਕਤੀ ਗਲ ਹੁੰਦੀ ਏ। ਸਦਾ ਲੋਕਾਂ ਦੀਆਂ ਅੱਖਾਂ ਕਿਸੇ ਨੂੰ ਮੁਲਜ਼ਮ ਨਹੀਂ ਸਮਝਦੀਆਂ। ਰਹੀ ਘਰ ਦੀ ਗੱਲ। ਸਵਾਏ ਮੇਰੇ ਨਾ ਮੇਰੀ ਲੜਕੀ ਅਤੇ ਨਾ ਹੀ ਲੜਕੀ ਦੀ ਮਾਂ ਤੈਨੂੰ ਜਾਣਦੀ ਏ।"

ਸਰਦਾਰੀ ਲਾਲ ਦੀ ਗੱਲ ਠੀਕ ਸੀ। ਲੜਕੀ ਅੰਦਰੋਂ ਨਿਕਲਦੀ ਹੀ ਟਕਰਾਈ ਸੀ ਅਤੇ ਬੇਹੋਸ਼ ਹੋ ਗਈ। ਮਾਂ ਅੰਦਰ ਹੀ ਬੇਹੋਸ਼ ਲੜਕੀ ਦੇ ਕੋਲ ਬੈਠੀ ਸੀ। ਇਸ ਲਈ ਨਾ ਸਰਦਾਰੀ ਲਾਲ ਦੀ ਲੜਕੀ ਅਤੇ ਨਾ ਹੀ ਉਹਦੀ ਘਰਵਾਲੀ ਮੋਹਨ ਨੂੰ ਜਾਣਦੀਆਂ ਸਨ ਨਾ ਵੇਖਿਆ ਸੀ।

ਸਰਦਾਰੀ ਲਾਲ ਨੇ ਕਿਹਾ, "ਮੋਹਨ, ਮੇਰੀ ਵੀ ਅਤੇ ਮੇਰੇ ਘਰ ਵਾਲਿਆਂ ਦੀ ਵੀ ਇੱਛਾ ਏ, ਤੂੰ ਮਨ ਬਣਾ ਅਤੇ ਕਿਸੇ ਵੀ ਐਤਵਾਰ ਸਾਡੇ ਘਰ ਆ।"

ਮੋਹਨ ਨੇ ਕਿਹਾ, "ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ। ਮੈਨੂੰ ਮੌਕਾ ਦਿਉ ਮੈਂ ਆਪਣੇ ਆਪ ਨੂੰ ਇਸ ਯੋਗ ਬਣਾ ਸਕਾਂ ਕਿ ਮੈਂ ਕਿਸੇ ਉਸ ਨਜ਼ਰ ਦਾ ਸਾਹਮਣਾ ਕਰ ਸਕਾਂ ਜੋ ਮੇਰੇ ਲਈ ਉਸ ਦਿਨ ਕਰੋਧ ਵਿਚ ਸੁਰਖ ਹੋ ਗਈ ਹੋਵੇ।

ਦਿਨ ਲੰਘਦੇ ਗਏ, ਸਰਦਾਰੀ ਲਾਲ ਰੋਜ ਦੋ ਟੈਮ ਮੋਹਨ ਦੀ ਉਡੀਕ ਕਰਦਾ। ਸ਼ਾਮੀ ਮੋਹਨ ਪੰਜ ਵਜੇ ਅਤੇ ਕਈ ਵਾਰ ਇਸ ਤੋਂ ਵੀ ਵੱਧ ਟੈਮ ਲਾਂਦਾ

127