ਪੰਨਾ:ਪੱਕੀ ਵੰਡ.pdf/129

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨਾਂ ਵਿਚ ਕਿਸੇ ਨੂੰ ਵੀ ਉਸ ਨਾਲ ਜਾਂਦਿਆਂ ਉਸ ਨਾ ਵੇਖਿਆ। ਅਤੇ ਖਿਆਲ ਕੀਤਾ ਕਿ ਸੁਭਾਵਿਕ ਹੀ ਏ। ਅੱਗੇ ਤੋਂ ਤੋਂ ਪੜ੍ਹ-ਪੜ੍ਹ ਕੇ ਆਉਂਦੀ ਹੋਵੇ। ਪਰ ਨਹੀਂ ਇਕ ਦਿਨ ਤਾਂ ਉਹਦਾ ਅੱਧਾ ਘੰਟਾ ਓਵਰ ਟਾਈਮ ਸੀ ਅਤੇ ਲੜਕੀ ਪੰਜ ਦੀ ਬਜਾਏ ਸਾਢੇ ਪੰਜ ਵੀ ਪੁਲੀ ਤੇ ਖਲੋਤੀ ਸੀ। ਕਈ ਵਾਰ ਉਸਦੇ ਦਿਲ ਵਿਚ ਖਿਆਲ ਆਇਆ ਇਸਨੂੰ ਇਸ ਗੱਲ ਦਾ ਭੇਤ ਪੁੱਛ ਹੀ ਲਵਾਂ। ਪਰ ਬੁਲਾਵਾਂ ਕੀ ਕਹਿ ਕੇ? ਸਾਇਦ ਸੁਭਾਵਿਕ ਪੁੱਛੀ ਗੱਲ ਦਾ ਗਲਾਣਾ ਬਣ ਜਾਏ। ਉਸ ਮਨ ਹੀ ਮਨ ਉਸਦਾ ਨਾ ਸ਼ੀਲਾ ਤਖ਼ਲੀਕ ਕਰ ਲਿਆ।

ਸਰਦਾਰੀ ਲਾਲ ਰੋਜ ਪੰਦਰਾਂ-ਵੀਹ ਮਿੰਟ ਲੇਟ ਆਉਣ ਬਾਰੇ ਟੋਕਦਾ ਰਿਹਾ। ਪਰ ਉਸ ਦਿਨ ਤਾਂ ਉਹ ਪੂਰੇ ਡੇਢ ਘੰਟਾ ਲੇਟ ਸੀ। ਅਤੇ ਵਿਚਾਰਾ ਸਰਦਾਰੀ ਲਾਲ ਸੜਕ ਤੇ ਬੈਠਾ ਤਾਂਘ ਵਿਚ ਅੱਖਾਂ ਪਕਾ ਰਿਹਾ ਸੀ।

ਮੋਹਨ ਨੂੰ ਆਪਣੇ ਆਪ ਵਿਚ ਹੀਣਤ ਮਹਿਸੂਸ ਹੋਈ। ਅਤੇ ਉਸ ਸਰਦਾਰੀ ਲਾਲ ਨੂੰ ਕਿਹਾ, "ਤੁਸੀਂ ਟਾਇਮ ਨਾਲ ਘਰ ਚਲੇ ਜਾਇਆ ਕਰੋ।"

ਪਰ ਸਰਦਾਰੀ ਲਾਲ ਨੇ ਕਿਹਾ, "ਬੇਟਾ, ਮੈਨੂੰ ਤੇਰੀ ਉਡੀਕ ਵਿਚ ਵੀ ਆਨੰਦ ਆਉਂਦਾ ਏ। ਅਤੇ ਤੇਰੇ ਤੋਂ ਬਿਨਾਂ ਮੈਥੋਂ ਇਹ ਪੰਧ ਹੀ ਨਿਬੜਦਾ ਦਿਸਦਾ ਨਹੀਂ।" ਸਰਦਾਰੀ ਲਾਲ ਅਪਣੱਤ ਦੀ ਤਹਿ ਨੂੰ ਛੋਹ ਗਿਆ ਸੀ।

ਪਰ ਮੋਹਨ ਤਾਂ ਉਲਝਨ ਦਾ ਸ਼ਿਕਾਰ ਸੀ। ਇਕ ਪਾਸੇ ਸਰਦਾਰੀ ਲਾਲ ਦੀ ਭਾਵਨਾ ਪਿਆਰ, ਕੁਰਬਾਨੀ ਤੇ ਦੂਜੇ ਪਾਸੇ ਉਹ ਸੁੰਦਰ ਲੜਕੀ ਜਿਸਦਾ ਮਨੋਨੀਤ ਨਾ ਉਸ ਸ਼ੀਲਾ ਰੱਖ ਲਿਆ ਸੀ। ਅਤੇ ਉਹ ਬਿਨਾਂ ਬੋਲੇ ਚਾਲੇ, ਬਿਨਾਂ ਵਾਕਫੀ ਉਹਦੇ ਖਾਬਾਂ ਖਿਆਲਾਂ ਵਿਚ ਪ੍ਰਵੇਸ਼ ਕਰ ਗਈ ਸੀ।

ਇਕ ਦੋ ਦਿਨਾਂ ਬਾਅਦ ਉਸ ਇੰਸਪੈਕਟਰ ਨੂੰ ਕਿਹਾ, "ਜੀ, ਮੈਨੂੰ ਦੋ ਘੰਟੇ ਓਵਰ ਟਾਇਮ ਦਿਉ।"

ਬਾਡਰ ਖੁਲਾ ਸੀ। ਉਸਨੂੰ ਓਵਰ ਟਾਇਮ ਮਿਲ ਗਿਆ। ਪਰ ਉਹ ਪੰਜ ਵਜੇ ਤੋਂ ਬਾਅਦ ਓਵਰ ਟਾਇਮ ਲਾਉਣ ਵੇਲੇ ਪਛਤਾਇਆ ਬਹੁਤ। ਦੋ ਘੰਟੇ, ਪੂਰੇ ਦੇ ਘੰਟੇ। ਸਿਰਫ ਸ਼ੀਲਾ ਵਲੋਂ ਆਪਣੀ ਜਲਨ ਮਿਟਾਣ ਲਈ? ਪਰ ਵਿਚਾਰੇ

129