ਪੰਨਾ:ਪੱਕੀ ਵੰਡ.pdf/130

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਰਦਾਰੀ ਲਾਲ ਦਾ ਕਸੂਰ? ਦੋ ਘੰਟੇ ਤੇਰੇ ਲਈ ਸੜਕ ਤੇ ਬੈਠਾ ਸੁੱਕਦਾ ਰਹੇ ਤਾਂ ਕਿਉਂ? ਪਰ ਹੁਣ ਤਾਂ ਜੋ ਹੋਣਾ ਸੀ ਉਹ ਹੋ ਗਿਆ। ਅਤੇ ਜਦੋਂ ਦੋ ਘੰਟੇ ਓਵਰ ਟਾਈਮ ਲਾ ਕੇ ਉਹ ਗੇਟ ਤੇ ਆਇਆ ਤਾਂ ਸਾਹਮਣੇ ਪੁਲੀ ਖਾਲੀ ਸੀ, "ਚਲੋ ਇਹ ਵੀ ਠੀਕ ਹੋਇਆ, ਪਰ "ਠੀਕ ਹੋਇਆ" ਉਹਦੇ ਮਨ ਤੇ ਸਪਸ਼ਟ ਨਹੀਂ ਸੀ ਅਤੇ ਉਦਾਸੀ ਦੇ ਚਿੰਨ ਹਾਵੀ ਸਨ।

ਸੂਰਜ ਛਿਪ ਗਿਆ ਸੀ। ਅਤੇ ਉਦਾਸ-ਉਦਾਸ ਜਿਹਾ ਹਨੇਰਾ ਸੀ ਕਿ ਗੇਟ ਤੇ ਤਲਾਸੀ ਲੈਂਦੇ ਗੋਰਖੇ ਗੇਟ ਕੀਪਰ ਨੇ ਉਸਨੂੰ ਕਿਹਾ, "ਮੋਹਨ, ਜਬ ਪਾਂਚ ਵਜਾ ਤੋ ਸਬ ਵਰਕਰ ਚਲਾ ਗਿਆ ਤੇ ਇਕ ਖੂਬਸੂਰਤ ਲੜਕੀ ਆਇਆ ਔਰ ਪੂਛਾ। ਸਬ ਵਰਕਰ ਚਲਾ ਗਿਆ? ਹਮ ਬੋਲਾ, ਨਾਈ ਬੀਬੀ, ਕੁਝ ਵਰਕਰ ਉਵਰ ਟਾਇਮ ਪਰ ਹੈ। ਤੋ ਤੁਮਾਰਾ ਬਾਬਤ ਪੁੱਛਾ। ਹਮ ਬੋਲਾ ਅੰਦਰ ਹੈ। ਲੜਕੀ ਬੋਲਾ, ਕਿਤਨਾ ਓਵਰ ਟਾਈਮ ਹੈ? ਹਮ ਬੋਲਾ, ਪੂਰਾ ਦੋ ਘੰਟੇ ਤੋਂ ਬੋ ਚਲਾ ਗਿਆ। ਉਸ ਲੜਕੀ ਨੇ ਇਕ ਦਿਨ ਪਹਿਲੇ ਵੀ ਪੂਛਾ ਥਾ ਤੁਮਾਰੇ ਬਾਰੇ।"

ਮੋਹਨ ਦਾ ਦਿਲ ਥੋੜਾ ਜਿਹਾ ਧੱਕਾ ਖਾ ਗਿਆ। ਕੀ ਉਹ ਮੇਰੀ ਹੀ ਉਡੀਕ ਵਿਚ ਖਲੋਂਦੀ ਸੀ? ਫਿਰ ਮੈਂ ਇਹ ਅਨਿਆਏ ਕਿਉਂ ਕੀਤਾ? ਉਹ ਟੁੱਟਿਆ ਜਿਹਾ ਤੁਰਨ ਲੱਗਾ ਤਾਂ ਸਾਹਮਣੇ ਵਾਲੇ ਪਾਰਕ ਵਿਚੋਂ ਉਸਨੂੰ ਸ਼ੀਲਾ ਕਾਪੀਆਂ ਸਮੇਟ ਆਉਂਦੀ ਦਿਸੀ। ਦੋ ਘੰਟਿਆਂ ਦੀ ਲੰਬੀ ਇੰਤਜਾਰ, ਉਹ ਖਲੋ ਗਿਆ। ਉਹ ਪੁਲੀ ਉਤੇ ਆ ਗਈ। ਉਹ ਪੁਲੀ ਵਲ ਵਧਿਆ। ਉਹ ਸਦਾ ਵਾਂਗ ਤੁਰ ਪਈ। ਅੱਜ ਉਹਦੇ ਚਿਹਰੇ ਤੇ ਮੁਸਕਾਨ ਨਹੀਂ ਸੀ ਸਗੋਂ ਗਿਲਾ ਅਤੇ ਥਕਾਵਟ ਦੇ ਚਿੰਨ੍ਹ ਸਨ। ਅਤੇ ਸ਼ਾਇਦ ਇਸ ਲਈ ਉਸ ਮੋਹਨ ਵਲ ਭਰਵੀਂ ਨਜ਼ਰ ਨਹੀਂ ਸੀ ਵੇਖਿਆ। ਉਹਦੇ ਗਿਲੇ ਦੇ ਹਾਵ ਭਾਵ ਉਹਦੀ ਤੋਰ ਤੋਂ ਵੀ ਝਲਕਦੇ ਸਨ। ਥੋੜੀ ਹੀ ਦੂਰ ਗਏ ਸਨ ਕਿ ਉਸਦੀ ਕਿਤਾਬਾਂ ਦੀ ਬੁੱਕਲ ਵਿਚੋਂ ਇਕ ਛੋਟੀ ਕਿਤਾਬ ਸਰਕ ਕੇ ਹੋ ਠਾਂ ਡਿਗ ਪਈ ਜਿਸਦਾ ਉਸ ਕੋਈ ਖਿਆਲ ਨਾ ਕੀਤਾ। ਇਸ ਤੋਂ ਇਹ ਜਾਹਿਰ ਹੁੰਦਾ ਸੀ ਕਿ ਦੋ ਘੰਟੇ ਦੀ ਉਡੀਕ ਵਿਚ ਉਹ ਕਾਫੀ ਬਦ-ਹਵਾਸ ਹੋ ਗਈ ਸੀ। ਮੋਹਨ ਨੇ ਨੀਵੇਂ ਹੋ ਕਿਤਾਬ ਚੁੱਕੀ। ਖੋਹਲ ਕੇ ਵੇਖੀ। ਨਾਮ ਲਿਖਿਆ ਸੀ। ਗੌਰ

130