ਪੰਨਾ:ਪੱਕੀ ਵੰਡ.pdf/132

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਦਾਰੀ ਲਾਲ ਨੇ ਕਿਹਾ, "ਨਹੀਂ, ਬੇਟਾ ਮੇਰਾ ਪ੍ਰਣ ਏ ਜਿੰਨਾ ਚਿਰ ਲੱਤਾਂ ਦੇ ਰਿਕਸ਼ੇ ਚਲਦੇ ਨੇ, ਰਿਕਸ਼ਾ ਨਹੀਂ ਕਰਨੀ।"

ਅਤੇ ਉਹ ਉਹਨਾਂ ਜਾਣਿਆ ਪਛਾਣਿਆਂ ਰਾਹਾਂ ਤੇ ਘਰਾਂ ਨੂੰ ਤੁਰ ਪਏ।

ਅਗਲੇ ਦਿਨ ਮੋਹਨ ਨੇ ਪ੍ਰਣ ਕਰ ਲਿਆ ਕਿ ਵਾਹ ਲਗਦੇ ਓਵਰ ਟਾਇਮ ਕਦੇ ਨਹੀਂ ਲਾਵੇਗਾ। ਅਤੇ ਠੀਕ ਪੰਜ ਵਜੇ ਜਦ ਉਹ ਗੇਟ ਤੋਂ ਬਾਹਰ ਆਇਆ ਤਾਂ ਸ਼ੀਲਾ ਪੁਲੀ ਉਤੇ ਖਲੋਤੀ ਸੀ। ਉਹ ਸਦਾ ਵਾਂਗ ਤੁਰਿਆ। ਸ਼ੀਲਾ ਅਗਾਂਹ ਤੁਰਨ ਦੀ ਬਜਾਏ ਚਾਰ ਕਦਮ ਉਸ ਵਲ ਵਧੀ ਤੇ ਕਿਹਾ, "ਮੋਹਨ, ਅੱਜ ਓਵਰ ਟਾਇਮ ਨਹੀਂ ਸੀ ਲਾਉਣਾ?"

ਉਹ ਹੈਰਾਨ ਹੋਇਆ, "ਇਸ ਨੂੰ ਮੇਰਾ ਨਾਮ ਕਿਥੋਂ ਪਤਾ ਲੱਗਾ? ਹੋ ਸਕਦਾ ਏ ਕਿਸੇ ਤੋਂ ਪੁੱਛ ਲਿਆ ਹੋਵੇ ਜਾਂ ਮੇਰੇ ਵਾਂਗ ਹੀ ਤਖਲੀਕ ਕਰ ਲਿਆ ਹੋਵੇ। ਮਨੋਨੀਤ ਕਰ ਲਿਆ ਹੋਵੇ। ਕਹਿੰਦੇ ਨੇ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਨੇ।"

ਸ਼ੀਲਾ ਦੀ ਗਲ ਦਾ ਉਤਰ ਉਸ ਐਨਾ ਹੀ ਦਿੱਤਾ, "ਸ਼ੀਲਾ ਜੀ, ਹੁਣ ਓਵਰ ਟਾਇਮ ਕਦੀ ਨਹੀਂ ਲੱਗੇਗਾ।"

ਸ਼ੀਲਾ ਨੇ ‘ਬਹੁਤ ਖੁਬ’ ਕਿਹਾ ਅਤੇ ਦੋਵੇਂ ਨਾਲੋ ਨਾਲ ਤੁਰ ਪਏ ਅੱਗੇ ਪਿੱਛੇ ਨਹੀਂ ਸਗੋਂ ਮੋਢੇ ਨਾਲ ਮੋਢਾ ਜੋੜ ਕੇ।

ਕੁਝ ਦੂਰ ਜਾਂਦੇ ਸ਼ੀਲਾ ਨੇ ਕਿਹਾ, "ਮੋਹਨ।"

ਇਕ ਗੱਲ ਕਹਾਂ?"

"ਕਿਉਂ ਨਹੀਂ।"

"ਕੁਝ ਦੇਰ ਇਸ ਪਾਰਕ ਵਿਚ ਬੈਠ ਜਾਈਏ? ਕੁਝ ਗੱਲਾਂ ਕਰਾਰ

"ਠੀਕ ਏ ਜਿਵੇਂ ਤੁਹਾਡੀ ਮਰਜੀ"

ਅਤੇ ਉਹ ਦੋਵੇਂ ਪਾਰਕ ਵਿਚ, ਘਾਹ ਤੇ ਜਾ ਬੈਠੇ। ਕੁਝ ਦੇਰ ਚੁੱਪ ਵਰਤੀ ਰਹੀ ਅਤੇ ਸ਼ੀਲਾ ਨੇ ਚੁੱਪ ਤੋੜੀ। ਮੋਹਨ, ਮੈਂ ਨਿੱਤ ਦਿਨ ਗੇਟ ਤੇ ਤੁਹਾਡਾ ਇੰਤਜ਼ਾਰ ਕਰਦੀ ਰਹੀ ਹਾਲਾਂ ਕਿ ਮੈਨੂੰ ਛੁੱਟੀ ਚਾਰ ਵਜੇ ਹੁੰਦੀ ਏ ਕਿਉਂ ਕਿ ਮੇਰੇ

132