ਪੰਨਾ:ਪੱਕੀ ਵੰਡ.pdf/135

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋਵੇਗਾ ਜੇ ਤੇਰੇ ਘਰ ਪਰਿਵਾਰ ਨੇ ਮੈਨੂੰ ਪਸੰਦ ਨਾ ਕੀਤਾ।"

"ਨਹੀਂ! ਨਹੀਂ! ਮੋਹਨ, ਜੋ ਮੇਰੀ ਪਸੰਦ ਏ ਉਹ ਹੀ ਘਰਦਿਆਂ ਦੀ ਪਸੰਦ ਹੋਵੇਗੀ।" ਸ਼ੀਲਾ ਨੇ ਹੌਸਲਾ ਦਿੱਤਾ।

"ਸ਼ੀਲਾ ਇਸ ਤਰ੍ਹਾਂ ਬਿਨਾਂ ਸੱਦੇ ਬੁਲਾਏ ਜਾਣਾ। ਘਰ ਵਾਲੇ ਤੇ ਹੋਰ ਲੋਕ ਕੀ ਸੋਚਣਗੇ?" ਮੋਹਨ ਨੂੰ ਝਿਜਕ ਸੀ।

ਸ਼ੀਲਾ ਨੇ ਫਿਰ ਹੌਂਸਲਾ ਦਿੱਤਾ, "ਮੋਹਨ ਜੀ, ਜੋ ਮੈਂ ਸੋਚਾਂਗੀ ਉਹ ਹੀ ਸਭ ਸੋਚਣਗੇ।" ਸ਼ੀਲਾ ਦਾ ਇਰਾਦਾ ਦ੍ਰਿੜ ਸੀ।

ਮੋਹਨ ਨੇ ਫਿਰ ਕਿਹਾ, "ਅੱਛਾ ਸ਼ੀਲਾ, ਤੁਸਾਂ ਕੀ ਤੇ ਕਿਵੇਂ ਸੋਚਿਆ ਏ?"

"ਮੈਂ ਸੋਚਿਆ ਏ ਤੁਸੀਂ ਆਉਂਦੇ ਐਤਵਾਰ ਮੇਰੇ ਨਾਲ ਘਰ ਚੱਲੋਗੇ। ਬਾਕੀ ਸਭ ਮੈਂ ਆਪੇ ਸੰਭਾਲ ਲਵਾਂਗੀ" ਸ਼ੀਲਾ ਨੇ ਕਿਹ।

ਐਤਵਾਰ ਤਾਂ ਅਗਲਾ ਹੀ ਦਿਨ ਸੀ। ਸੋ ਦੋਹਾਂ ਪ੍ਰੋਗਰਾਮ ਬਣਾ ਲਿਆ। ਸਵੇਰੇ ਦਸ ਵਜੇ ਕੰਪਨੀ ਬਾਗ ਫੁਹਾਰੇ ਕੋਲ ਮਿਲਾਂਗੇ।

ਅਤੇ ਮੋਹਨ ਜਦ ਸਰਦਾਰੀ ਲਾਲ ਕੋਲ ਪਹੁੰਚਾ ਤਾਂ ਬਹੁਤ ਖੁਸ਼ ਸੀ ਅਤੇ ਖੁਸ਼ੀ ਉਸ ਤੋਂ ਲੁਕਾਈ ਨਹੀਂ ਸੀ ਲੁਕ ਰਹੀ। ਫਿਰ ਵੀ ਉਸ ਮਨ ਬਣਾਇਆ ਕਿ ਕਲ ਨੂੰ ਕੰਮ ਸਿਰੇ ਲੱਗ ਜਾਣ ਤੇ ਹੀ ਆਪਣੇ ਮੁਹਸਨ ਬਾਬੇ ਨੂੰ ਖੁਸ਼ੀ ਵਿਚ ਸ਼ਾਮਲ ਕਰਾਂਗਾ।

ਤੁਰੇ ਜਾਂਦੇ ਸਰਦਾਰੀ ਲਾਲ ਨੇ ਸੋਚਿਆ, ਮੋਹਨ ਕਈ ਦਿਨਾਂ ਤੋਂ ਖਿੜਿਆ ਖਿੜਿਆ ਰਹਿੰਦਾ ਏ। ਹੋ ਸਕਦਾ ਏ, ਇਹਦੇ ਮਨ ਤੋਂ ਮੇਰੇ ਘਰ ਜਾਣ ਲਈ ਝਿਜਕ ਹੱਟ ਗਈ ਹੋਵੇ। ਬੋਝ ਲਹਿ ਗਿਆ ਹੋਵੇ।

ਜਦੋਂ ਉਹ ਰਾਹ ਵਿਚ ਇਕ ਪਿਆਲੀ ਚਾਹ ਪੀਣ ਲਈ ਬੈਠੇ ਤਾਂ ਸਰਦਾਰੀ ਲਾਲ ਨੇ ਕਿਹਾ, "ਬੇਟਾ, ਕਲ ਨੂੰ ਐਤਵਾਰ ਏ। ਕੀ ਤੁਸੀਂ ਮੇਰੇ ਘਰ ਛੁੱਟੀ ਗੁਜਾਰੋਗੇ?"

ਮੋਹਨ ਨੇ ਕਿਹਾ, "ਬਜੁਰਗ ਬਾਬਾ, ਮੈਂ ਹੁਣ ਸੰਤੁਸਟ ਅਤੇ ਬੜਾ ਖੁਸ਼ ਹਾਂ ਅਤੇ ਨਾ ਹੀ ਮੇਰੇ ਦਿਲ ਦਿਮਾਗ ਉਤੇ ਕੋਈ ਬੋਝ ਏ ਅਤੇ ਮੈਂ ਅਤਿ ਖੁਸ਼ੀ ਨਾਲ

135