ਪੰਨਾ:ਪੱਕੀ ਵੰਡ.pdf/137

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਦਾ ਖੁੱਲ੍ਹੇ ਹਨ।" ਰੁਮਾਲ ਕੱਢ ਕੇ ਉਸ ਅੱਖਾਂ ਦੇ ਕੋਨਿਆਂ ਤੇ ਸਿਮ ਆਇਆ ਪਾਣੀ ਸਮੇਟਿਆ ਅਤੇ ਉਠ ਖਲੋਤਾ ਅਤੇ ਸਾਰੇ ਰਾਹ ਉਹ ਬਿਨਾਂ ਬੋਲੇ ਲੱਤਾਂ ਘਸੀਟ ਕੇ ਤੁਰਦਾ ਰਿਹਾ ਜਿਵੇਂ ਇਕ ਦਮ ਬੁੱਢਾ ਜਾਂ ਕਮਜ਼ੋਰ ਹੋ ਗਿਆ ਹੋਵੇ।

ਮੋਹਨ ਜਦ ਘਰ ਆਇਆ ਤਾਂ ਅਸਲੋਂ ਬੁਝਿਆ ਜਿਹਾ ਸੀ। ਸਾਰੀ ਰਾਤ ਉਸ ਨੂੰ ਨੀਂਦ ਨਾ ਆਈ ਅਤੇ ਉਹ ਸੋਚਾਂ ਦੀ ਚੱਕੀ ਦੇ ਪੁੜਾਂ ਹੇਠ ਪਿਸਦਾ ਰਿਹਾ। ਇਕ ਦਿਲ ਜ਼ਰੂਰ ਟੁੱਟੇਗਾ। ਸੀਲਾ ਜਾਂ ਸਰਦਾਰੀ ਲਾਲ। ਇਕ ਪਾਸੇ ਉਹ ਸੁੰਦਰ ਲੜਕੀ ਸੀਲਾ ਜਿਸ ਆਪ ਹਿੰਮਤ ਨਾਲ ਉਹਦਾ ਹੱਥ ਪਕੜਿਆ ਅਤੇ ਜੀਵਨ ਪੰਧ ਤੁਰਨ ਲਈ ਪ੍ਰਣ ਲਿਆ। ਦੂਜੇ ਪਾਸੇ ਸਾਊ ਸਾਫ ਦਿਲ ਸਰਦਾਰੀ ਲਾਲ ਅਤੇ ਉਸ ਦੀ ਉਸ ਵੱਲ ਤਾਂਘ। ਇਹੋ ਜਿਹੇ ਬਜੁਰਗ ਦਾ ਦਿਲ ਤੋੜਨਾ ਇਨਸਾਨੀਅਤ ਦੀ ਤੌਹੀਨ ਏ। ਹੱਤਕ ਏ। ਪਰ ਸ਼ੀਲਾ ਨੂੰ ਮੈਂ ਬਚਨ ਦੇ ਬੈਠਾ ਹਾਂ। ਉਹਦਾ ਕੀ ਬਣੇਗਾ? ਸਾਰੀ ਰਾਤ ਉਹ ਸਰਦਾਰੀ ਲਾਲ ਦੇ ਅਥਰੂਆਂ ਵਿਚ ਡੁੱਬਦਾ ਰਿਹਾ ਅਤੇ ਤੜਕਸਾਰ ਉਸ ਸਰਦਾਰੀ ਲਾਲ ਦੇ ਹੱਕ ਵਿੱਚ ਫੈਸਲਾ ਕਰ ਲਿਆ ਅਤੇ ਇਸ ਲਈ ਉਹ ਆਪਣੇ ਪਿਆਰ ਦੀ ਕੁਰਬਾਨੀ ਦੇਣ ਲਈ ਤੁਲ ਗਿਆ। ਸਰਦਾਰੀ ਲਾਲ ਨੂੰ ਸਹਾਰੇ ਦੀ ਲੋੜ ਹੈ ਅਤੇ ਸ਼ੀਲਾ ਵਰਗੀ ਸੁੰਦਰ ਸੁਸ਼ੀਲ ਲੜਕੀ ਨੂੰ ਚੰਗੇ ਤੋਂ ਚੰਗਾ ਸਾਥੀ ਮਿਲ ਸਕਦਾ ਏ। ਤੇ ਉਹ ਸਵੇਰੇ ਨਹਾ ਧੋ ਕੇ ਤਿਆਰ ਹੋ ਗਿਆ। ਸਰਦਾਰੀ ਲਾਲ ਦੇ ਘਰ ਵੱਲ ਤੁਰ ਪਿਆ। ਅਜੇ ਥੋੜੀ ਹੀ ਦੂਰ ਗਿਆ ਸੀ ਕਿ ਅੱਗੋਂ ਸਰਦਾਰੀ ਲਾਲ ਆਉਂਦਾ ਦਿਸਿਆ। ਬੁਝਿਆ ਬੁਝਿਆ, ਥੱਕਿਆ ਥੱਕਿਆ ਜਿਹਾ। ਜਿਵੇਂ ਸਾਰੀ ਰਾਤ ਪੀੜ ਵਿੱਚ ਪਿੰਜਿਆ ਜਾਂਦਾ ਰਿਹਾ ਹੋਵੇ। ਨੇੜੇ ਆਇਆ ਤਾਂ ਸਰਦਾਰੀ ਲਾਲ ਨੇ ਕਿਹਾ, "ਚੰਗਾ ਹੋਇਆ ਬੇਟਾ, ਤੂੰ ਮਿਲ ਗਿਆ। ਮੈਂ ਤੇਰੇ ਵੱਲ ਹੀ ਚੱਲਿਆ ਸੀ। ਮੈਂ ਸਾਰੀ ਰਾਤ ਬਹੁਤ ਹੀ ਇਸ ਗੱਲ ਤੇ ਦੁੱਖੀ ਹੋਇਆ ਕਿ ਮੈਂ ਤੇਰੀ ਖੁਸ਼ੀ ਵਿਚ ਖੁਸ਼ ਨਹੀਂ ਹੋਇਆ। ਸਗੋਂ ਆਪਣਾ ਮਤਲਬ ਅੱਗੇ ਕਰ ਲਿਆ। ਮੈਂ ਕਿੰਨਾ ਮਤਲਬਪ੍ਰਸਤ ਹਾਂ। ਸੋ ਬੇਟਾ, ਮੈਂ ਤੈਨੂੰ ਇਹ ਕਹਿਣ ਆਇਆ ਸੀ ਤੂੰ ਕਿਸੇ ਗੱਲ ਦਾ ਫਿਕਰ ਨਾ ਕਰੀਂ। ਮੈਂ ਤੇਰਾ ਪੂਰਾ ਕਾਰਜ ਆਪਣੇ ਪੁੱਤਰਾਂ ਵਾਂਗ ਕਰਾਂਗਾ।"

137