ਪੰਨਾ:ਪੱਕੀ ਵੰਡ.pdf/139

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦੇਣਾ? ਜਿਸਨੇ ਆਪਣੀ ਪਾਕ ਪਵਿੱਤਰ ਤ ਰਾਹੀਂ ਆਪਣੇ ਆਪ ਪ੍ਰੀਤ ਗੰਢ ਕੇ ਜੀਵਨ ਪੰਧ ਲਈ ਡੋਰ ਬੰਨੀ ਹੋਵੇ। ਜਦ ਉਸ ਨੂੰ ਦਸਾਂਗਾ ਉਸ ਉੱਤੇ ਕੀ ਬੀਤੇਗੀ ਅਤੇ ਮੇਰੇ ਬਾਰੇ ਕੀ ਸੋਚੇਗੀ? ਧੋਖੇ ਬਾਜ, ਫਰੇਬੀ ਅਤੇ ਨਾ ਜਾਣੇ ਹੋਰ ਕੀ ਕੁਝ। ਉਹ ਮਨ ਹੀ ਮਨ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ ਤੁਰਿਆ ਜਾ ਰਿਹਾ ਸੀ। ਜਿਉਂ ਜਿਉਂ ਕੰਪਨੀ ਬਾਗ ਨੇੜੇ ਆ ਰਿਹਾ ਸੀ ਉਹਦਾ ਅੰਗ ਅੰਗ ਬੇਹਿਸ ਅਤੇ ਝੂਠਾ ਹੁੰਦਾ ਜਾ ਰਿਹਾ ਸੀ। ਕਿਵੇਂ ਇਹ ਮਨਹੂਸ ਖ਼ਬਰ ਸੁਣਾਵਾਂਗਾ? ਅਤੇ ਕਿਵੇਂ ਉਹ ਬਰਦਾਸ਼ਤ ਕਰੇਗੀ? ਉਹਨੂੰ ਇੰਝ ਲੱਗਾ ਜਿਵੇਂ ਉਹਦਾ ਦਿਮਾਗ ਉਖੜਦਾ ਜਾ ਰਿਹਾ ਏ। ਮੈਂ ਇਹ ਕੀ ਕੀਤਾ? ਬਜੁਰਗ ਬਾਬਾ ਨੂੰ ਤਾਂ ਸਹਾਰਾ ਈ ਚਾਹੀਦਾ ਸੀ ਅਤੇ ਸਹਾਰਾ ਤਾਂ ਮੈਂ ਸ਼ੀਲਾ ਨੂੰ ਆਪਣਾ ਕੇ ਬੇਟਾ ਬਣ ਕੇ ਵੀ ਦੇ ਸਕਦਾ ਸੀ। ਬਿਨਾਂ ਕਿਸੇ ਦੀਆਂ ਆਸਾਂ ਉਮੰਗਾਂ ਤੇ ਪਾਣੀ ਫੇਰੇ। ਸ਼ੀਲਾ ਤਾਂ ਉਹਦੇ ਨੂੰ ਨੂੰ ਰਗ ਰਗ ਸਮਾਈ ਹੋਈ ਸੀ। ਇਹਨਾਂ ਖਿਆਲਾਂ ਦੀ ਉਧੇੜ ਬੁਣ ਵਿਚ ਹੀ ਉਹ ਕੰਪਨੀ ਬਾਗ ਵਿੱਚ ਜਾ ਪਹੁੰਚਾ ਜਿੱਥੇ ਸ਼ੀਲਾ ਗੋਲ ਫੁਹਾਰੇ ਦੇ ਛੋਟੇ ਜਿਹੇ ਹੌਜ਼ ਤੇ ਬੈਠੀ ਉਡੀਕ ਰਹੀ ਸੀ। ਅੱਜ ਉਹਦਾ ਰੂਪ, ਉਹਦਾ ਉਮਾਹ ਪੂਰੇ ਸਿਖਰਾਂ ਤੇ ਸੀ। ਮੋਹਨ ਉਹਦੀ ਛਬ ਅਤੇ ਚਿਹਰੇ ਤੇ ਨੂਰ ਖੇੜਾ ਦੇਖ ਕੇ ਹੋਰ ਵੀ ਪੀਲਾ ਹੋ ਗਿਆ। ਉਹ ਵੀ ਰਸ ਨੂੰਚੜੇ ਨਿੰਬੂ ਵਰਗਾ। ਅਸਲੋਂ ਹੀ ਫੂਕ।

ਜਦ ਉਹ ਲੱਤਾਂ ਘਸੀਟਦਾ ਸ਼ੀਲਾ ਦੇ ਕੋਲ ਆਇਆ ਤਾ ਸ਼ੀਲਾ ਨੇ ਕਿਹਾ, "ਮੋਹਨ, ਅੱਜ ਤਾਂ ਖੁਸ਼ੀ ਤੇ ਖੇੜੇ ਦਾ ਦਿਨ ਸੀ ਪਰ ਮੈਂ ਅੱਜ ਵੀ ਉਡੀਕਦੀ ਰਹੀ। ਇਸ ਖੁਸ਼ੀ ਦੇ ਮੌਕੇ ਤੇ ਤੁਹਾਡਾ ਚਿਹਰਾ ਕਿਉਂ ਉਤਰਿਆ ਹੈ? ਤੁਸੀਂ ਇਨੇ ਉਦਾਸ ਕਿਉਂ ਹੋ?"

ਪਰ ਮੋਹਨ ਦਾ ਰਾਤੀਂ ਨੀਂਦ ਨਾ ਆਉਣ ਦਾ ਬਹਾਨਾ ਵੀ ਸ਼ੀਲਾ ਨੂੰ ਸੰਤੁਸ਼ਟ ਨਾ ਕਰ ਸਕਿਆ। ਭਾਵੇਂ ਮੋਹਨ ਨੇ ਉਦਾਸੀ ਉਤੇ ਧੱਕੋ ਧੱਕੀ ਮੁਸਕਾਨ ਦਾ ਰੰਗ ਚਾੜ੍ਹਦਿਆਂ ਕਿਹਾ, "ਸ਼ੀਲਾ, ਤੁਹਾਨੂੰ ਉਡੀਕ ਕਰਨੀ ਪਈ ਮੈਨੂੰ ਅਫਸੋਸ ਏ।"

ਪਰ ਸ਼ੀਲਾ ਨੇ ਕਿਹਾ, "ਪ੍ਰੀਤ ਪਿਆਰ ਵਿੱਚ ਉਡੀਕ ਦਾ ਵੀ ਇੱਕ ਅਨੋਖਾ ਆਨੰਦ ਹੁੰਦਾ ਏ ਅਤੇ ਫਿਰ ਇਹੋ ਜਿਹੇ ਉਡੀਕ ਆਨੰਦ ਦਾ ਅੱਜ ਆਖਰੀ

139