ਪੰਨਾ:ਪੱਕੀ ਵੰਡ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੱਕੀ ਵੰਡ

ਦਿਨ ਦਾ ਚੌਥਾ ਕੁ ਪਹਿਰ ਸੀ। ਖਿਝੇ ਹੋਏ ਜਾਹਨੇ ਨੇ ਭਾਰੀ ਪੱਠਿਆਂ ਦੀ ਪੰਡ ਮਸ਼ੀਨ ਕੋਲ ਵਗਾਹ ਕੇ ਮਾਰੀ। ਸਿਰ ਤੋਂ ਚਾਦਰ ਦਾ ਮੰਡਾਸਾ ਲਾਹ ਕੇ ਲੱਕੜਾਂ ਤੇ ਸੁੱਟਿਆ ਅਤੇ ਖਰਵੇ ਰੁਖ ਵਿੱਚ ਖਿਝ ਕੇ ਕਿਹਾ, “ਆਹ ਸਾਂਭ ਭਾਬੀ ਪੱਠੇ। ਨਾ ਮੈਥੋਂ ਕੁਤਰੇ ਜਾਂਦੇ ਨੇ ਨਾ ਡੰਗਰਾਂ ਨੂੰ ਪਾਏ ਜਾਂਦੇ ਨੇ। ਤੂੰ ਜਾਣ ਤੇਰਾ ਕੰਮ ਜਾਣੇ ....” ਅਤੇ ਬਾਕੀ ਗੱਲ ਮੁੰਹ ਵਿੱਚ ਹੀ ਘੱਟ ਕੋਲ ਪਈ ਮੰਜੀ ਤੇ ਵੱਟੇ ਵਾਂਗ ਡਿੱਗ ਪਿਆ।

ਛਰੇਰੇ ਦਰਮਿਆਨੇ ਕੱਦ, ਕੋਮਲ ਮਲਕ ਜੁੱਸੇ, ਅਤੇ ਇਕਹਿਰੇ ਸਰੀਰ ਪਰ ਅਤਿ ਸਾਊ ਅਤੇ ਹਸਮੁੱਖ ਸੁੰਦਰ ਮੁਖੜੇ ਵਾਲੀ ਭਾਬੀ ਬਸ਼ੀਰਾਂ ਨੇ ਹੱਥੋਂ ਦੁੱਧ ਵਾਲੀ ਅਣਕੂਚੀ ਕਾੜ੍ਹਨੀ ਉਵੇਂ ਹੀ ਰੱਖ ਦਿੱਤੀ ਅਤੇ ਉਹਦੇ ਵੱਲ ਵੱਧਦੀ ਨੇ ਕਿਹਾ, “ਵੇਂ ਫਿਰ ਕਿਸੇ ਚੰਦਰੇ ਨੇ ਕੁੱਝ ਆਖ ਦਿੱਤਾ?” ਅਤੇ ਪੱਲੇ ਨਾਲ ਹੱਥ ਪੂੰਝਦੀ ਜਾ ਦੇ ਕੋਲ ਮੰਜੇ ਉੱਤੇ ਆ ਬੈਠੀ।

ਜਾਹਨੇ ਹੋਰੀਂ ਚਾਰ ਭਰਾ ਸਨ। ਸਭ ਤੋਂ ਵੱਡਾ ਉਮਰਦੀਨ ਜਿਸਨੂੰ ਆਮ ਲੋਕ ਪਿੰਡ ਵਿਚ ਉਮਰਾ ਕਹਿੰਦੇ ਸਨ। ਛੋਟਾ ਦਿਲਾਵਰ ਖਾਂ ਉਰਫ ਦੁੱਲਾ, ਉਸ ਤੋਂ ਛੋਟਾ ਮੁਹੰਮਦ ਸ਼ਦੀਕ ਅਤੇ ਸਭ ਤੋਂ ਛੋਟਾ ਚੌਥੇ ਥਾਂ ਰਮਜਾਨ ਉਰਫ ਜਾਹਨਾ।

ਬਸ਼ੀਰਾਂ ਜਦੋਂ ਉਮਰੇ ਨਾਲ ਵਿਆਹੀ ਉਦੋਂ ਜਾਹਨੇ ਦੀ ਉਮਰ 13-14 ਸਾਲ ਸੀ। ਬਸ਼ੀਰਾਂ ਨੇ ਵਿਹੜੇ ਪੈਰ ਕੀ ਪਾਇਆ ਘਰ ਦੀ ਕਾਇਆ ਹੀ ਪਲਟ ਗਈ। ਨਾਜੁਕ ਮਲੂਕ ਜੁੱਸਾ, ਸੁੰਦਰ ਨੈਣ ਨਕਸ਼, ਮਿੱਠਾ ਸੁਭਾਅ, ਗੰਦਮੀ ਗੋਰਾ ਰੰਗ। ਵਿਹੜੇ ਵਿੱਚ ਜਿਵੇਂ ਚਾਨਣੀ ਦਾ ਬੂਟਾ ਖਿੜ ਪਿਆ ਹੋਵੇ। ਬਸ਼ੀਰਾਂ ਜਿੰਨੀ ਸੁੰਦਰ ਸੀ ਉਨੀ ਹੀ ਉਹ ਸਿਆਣੀ, ਸਾਉ, ਸੁਘੜ ਤੇ ਹਸਮੁੱਖ ਸੀ। ਮਿੱਠੀ ਜੁਬਾਨ ਨਾਲ ਘਰ ਨੂੰ ਭਾਗ ਤਾਂ ਲੱਗਣਾ ਹੀ ਸੀ ਸਗੋਂ ਬਾਹਰ ਖੇਤੀ ਨੂੰ ਵੀ ਗਏ। ਉਹਦਾ ਅਸੂਲ ਸੀ ਹਾਲੀ ਪਾਲੀ ਨੂੰ ਵੇਲੇ ਸਿਰ ਲੱਸੀ ਰੋਟੀ ਮਿਲੇ ਤਾਂ ਕੰਮ ਵਿੱਚ ਬਰਕਤ ਹੁੰਦੀ ਏ। ਫਸਲ ਭਰਵੀਂ ਹੋਣ ਤੇ ਘਰ ਵਿੱਚ ਕਿਸੇ ਚੀਜ਼ ਦੀ ਥੁੜ

14