ਪੰਨਾ:ਪੱਕੀ ਵੰਡ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਏ।"

ਮੋਹਨ ਨੇ ਕਿਹਾ, "ਫਿਰ?"

"ਫਿਰ ਕੀ, ਅਸੀਂ ਜੀਵਨ ਪੰਧ ਵਿੱਚ ਇੱਕ ਹੋ ਤੁਰਾਂਗੇ। ਪੈਰ ਨਾਲ ਪੈਰ, ਮੋਢੇ ਨਾਲ ਮੋਢਾ, ਹੱਥ ਵਿੱਚ ਹੱਥ ਫੜਕੇ", ਸ਼ੀਲਾ ਨੇ ਵੇਗਵੱਸ ਹੋ ਕੇ ਕਿਹਾ।

ਮੋਹਨ ਹੋਰ ਮੱਧਿਆ ਗਿਆ। ਉਹ ਅੰਦਰੋਂ ਹੀ ਅੰਦਰ ਕੁਰਲਾ ਰਿਹਾ ਸੀ। ਮੈਂ ਤਾਂ ਅੰਮ੍ਰਿਤ ਵਿੱਚ ਜ਼ਹਿਰ ਘੋਲਣ ਆਇਆ ਹਾਂ। ਗੱਲ ਕਿੱਥੋਂ ਤੇ ਕਿਵੇਂ ਸ਼ੁਰੂ ਕਰਾਂ? ਉਹਨੂੰ ਸਮਝ ਨਹੀਂ ਸੀ ਆ ਰਿਹਾ? ਇਹ ਸੂਹੇ ਗੁਲਾਬ ਵਾਂਗ ਦਗਦਾ ਰੂਪ ਕੁਝ ਪਲ ਬਾਅਦ ਮੇਰੀ ਗੱਲ ਸੁਣਕੇ ਮੁਰਝਾ ਜਾਏਗਾ। ਪਰ ਮਜ਼ਬੂਰੀ ਮੌਤ ਦਾ ਹੀ ਦੂਜਾ ਨਾਂ ਏ। ਫਿਰ ਵੀ ਉਸ ਕੁਝ ਦੇਰ ਗੱਲ ਮੁੰਹ ਵਿਚ ਹੀ ਦੱਬੀ ਰੱਖਣ ਦਾ ਮਨ ਬਣਾਇਆ। ਉਹਦਾ ਦਿਲ ਉਹਦੀ ਰੂਹ ਤਰਾਸ ਤਰਾਸ਼ ਕਰ ਰਹੀ ਸੀ। ਮੋਹਨ, ਤੂੰ ਪਾਪ ਤਾਂ ਕਰੇਂਗਾ ਪਰ ਇਹ ਮੁਰਝਾਇਆ ਫੁੱਲ ਤੇਰੇ ਕੋਲੋਂ ਦੇਖ ਕੇ ਬਰਦਾਸ਼ਤ ਨਹੀਂ ਹੋਣਾ।

ਸ਼ੀਲਾ ਨੇ ਕਿਹਾ, "ਮੋਹਨ, ਚਲੀਏ। ਦੇਰ ਕਾਫੀ ਹੋ ਗਈ ਏ।

ਮੋਹਨ ਨੇ ਬੁਝੇ ਜਿਹੇ ਕਿਹਾ, "ਸ਼ੀਲਾ, ਮੈਂ ਚਾਹੁੰਦਾ ਹਾਂ ਕੁਝ ਦੇਰ ਹੋਰ ਬੈਠ ਜਾਈਏ ਅਤੇ ਕੁਝ ਗੱਲਾਂ ਵਿਚਾਰ ਲਈਏ। ਅਗਲੇ ਕਦਮ ਬਾਰੇ ਕੁਝ ਹੋਰ ਵਿਚਾਰ ਕਰ ਲਈਏ।"

ਸ਼ੀਲਾ ਬਿਨਾਂ ਕੁਝ ਹੋਰ ਕਹੇ ਹੌਜ ਦੇ ਕੰਢੇ ਉਤੇ ਬੈਠ ਗਈ। ਕੁਝ ਦੇਰ ਦੋਵੇਂ ਬੈਠ ਕੇ ਪਾਣੀ ਵਿਚ ਅਠਖੇਲੀਆਂ ਕਰਦੀਆਂ ਬਹੁਰੰਗੀਆਂ ਮੱਛੀਆਂ ਨੂੰ ਵੇਖਦੇ ਰਹੇ। ਮੋਹਨ ਦੇ ਦਿਲ ਵਿਚ ਇਕ ਝੱਖੜ ਝੁਲ ਰਿਹਾ ਸੀ ਕਿ ਆਖਰ ਕਹੇ ਤਾਂ ਕੀ ਤੇ ਕਿਵੇਂ ਕਹੇ। ਅਖੀਰ ਗਲ ਉਬਲ ਆਈ ਅਤੇ ਉਸ ਚੁੱਪ ਤੋੜਦਿਆਂ ਕਿਹਾ,

"ਸ਼ੀਲਾ ... ਜੀ .... ਅਸੀਂ ਏਨੇ ਤਿੱਖੇ ਕਿਉਂ ਚਲ ਰਹੇ ਹਾਂ?"

"ਕਿਵੇਂ?"

"ਆਹੀ, ਬੰਧਨ ਬੰਨਣ ਦੇ।"

140